ਭੁਪਿੰਦਰ ਿਢੱਲੋਂ, ਮੰਡੀ ਗੋਬਿੰਦਗੜ੍ਹ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦਿਨੋਂ-ਦਿਨ ਕੀਤੇ ਜਾ ਰਹੇ ਪੈਟਰੋਲ ਅਤੇ ਡੀਜ਼ਲ 'ਚ ਵਾਧੇ ਨੂੰ ਲੈ ਕੇ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਕੇਂਦਰ ਖ਼ਿਲਾਫ਼ ਗੋਬਿੰਦਗੜ੍ਹ ਦੇ ਪੈਟਰੋਲ ਪੰਪ 'ਤੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਮਾਰਕੀਟ ਕਮੇਟੀ ਅਮਲੋਹ ਦੇ ਵਾਈਸ ਚੇਅਰਮੈਨ ਕੌਂਸਲਰ ਰਜਿੰਦਰ ਬਿੱਟੂ, ਡਾਕਟਰ ਜੋਗਿੰਦਰ ਸਿੰਘ ਮੈਣੀ ਜਰਨਲ ੱਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਮਨਦੀਪ ਸਿੰਘ ਮੰਨਾ ਦਫਤਰ ਸਕੱਤਰ ਆਦਿ ਮੌਜੂਦ ਸਨ।