ਪੱਤਰ ਪੇ੍ਰਰਕ, ਮੰਡੀ ਗੋਬਿੰਦਗੜ੍ਹ : ਅੰਬੇਮਾਜਰਾ ਮੰਡੀ ਗੋਬਿੰਦਗੜ੍ਹ 'ਚ ਸਥਿਤ ਵਰਧਮਾਨ ਆਦਰਸ਼ ਇਸਪਾਤ ਵੱਲੋਂ ਸਬ ਡਵੀਜ਼ਨਲ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਨੂੰ ਜ਼ਰੂਰਤ ਦੀਆਂ ਦਵਾਈਆਂ ਤੇ ਲੈਬ ਲਈ ਲੋੜੀਂਦਾ ਸਾਮਾਨ, ਉਪਕਰਨ ਆਦਿ ਦੇਣ ਲਈ ਰੱਖੇ ਸਮਾਗਮ ਵਿਚ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜਿਸ ਵਿਚ ਸਿਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਸਦਕਾ ਹੀ ਸਿਵਲ ਹਸਪਤਾਲ ਨੂੰ ਇਹ ਸਾਮਾਨ ਦਿੱਤਾ ਗਿਆ ਹੈ ਅਤੇ ਹਸਪਤਾਲ ਦੇ ਸਾਹਮਣੇ ਲੈਬ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਟੈਸਟ ਆਦਿ ਕਰਵਾਉਣ ਵਿਚ ਕੋਈ ਮੁਸ਼ਕਲ ਨਾ ਆਵੇ। ਉਨਾਂ੍ਹ ਦੱਸਿਆ ਕਿ 15 ਅਗਸਤ ਤੋਂ ਮੁਹੱਲਾ ਕਲੀਨਿਕ ਸਕੀਮ ਅਧੀਨ ਅਮਲੋਹ ਹਲਕੇ ਵਿਚ ਪਹਿਲਾ ਕਲੀਨਿਕ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ, ਦੂਜਾ ਕਲੀਨਿਕ ਅਮਲੋਹ ਅਤੇ ਤੀਜਾ ਪੇਂਡੂ ਖੇਤਰ ਵਿਚ ਖੋਲਿ੍ਹਆ ਜਾਵੇਗਾ। ਉਨਾਂ੍ਹ ਕਿਹਾ ਕਿ ਭਿ੍ਸ਼ਟਾਚਾਰ ਨੂੰ ਰੋਕਣ ਲਈ ਸਮੂਹ ਕੈਮਿਸਟਾਂ ਨਾਲ ਮੀਟਿੰਗ ਕਰਕੇ ਡਾਕਟਰਾਂ ਵੱਲੋਂ ਬਾਹਰੋਂ ਖਰੀਦੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਸੂਚੀਆਂ ਲੈ ਕੇ ਕੈਮਿਸਟਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੇਸ਼ ਜਿੰਦਲ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰਰੀਤ ਸਿੰਘ ਪਿੰ੍ਸ, ਪਾਰਟੀ ਦੇ ਸੀਨੀਅਰ ਆਗੂ ਓਂਕਾਰ ਸਿੰਘ ਚੌਹਾਨ, ਡਾ. ਨਵਜੀਵਨ ਗੋਇਲ, ਆਦਰਿਸ਼ ਗਰਗ, ਸੰਜੇ ਗੁਪਤਾ, ਅਸ਼ੋਕ ਬਾਂਸਲ, ਨਮਿਤ ਗੁਪਤਾ, ਸ਼ੁਭਮ ਗੁਪਤਾ, ਰੁਪੇਸ਼ ਗਰਗ, ਰਣਜੀਤ ਸਿੰਘ ਪਨਾਗ ਆਦਿ ਹਾਜ਼ਰ ਸਨ। ਇਸ ਮੌਕੇ ਉਦਯੋਗਿਕ ਇਕਾਈ ਦੇ ਮਾਲਕ ਅਸ਼ਵਨੀ ਗਰਗ ਨੇ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ।