ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ :

ਸ੍ਰੋਮਣੀ ਭਗਤ ਸਤਿਗੁਰੂ ਰਵਿਦਾਸ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਮਨਾਇਆ ਗਿਆ। ਇਸੇ ਤਹਿਤ ਪਿੰਡ ਧਤੌਂਦਾ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸੋ੍ਮਣੀ ਭਗਤ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ੰਥ ਸਾਹਿਬ 'ਚ ਦਰਜ ਹੈ, ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਜਗਰੂਪ ਸਿੰਘ,ਪੰਚ ਮਲਕੀਤ ਸਿੰਘ,ਪੰਚ ਜਗਦੇਵ ਸਿੰਘ,ਮਾਸਟਰ ਸੁਰਿੰਦਰ ਸਿੰਘ,ਸਾਬਕਾ ਸਰਪੰਚ ਦਰਬਾਰਾ ਸਿੰਘ,ਹਰਨੇਕ ਸਿੰਘ,ਨਰੰਗ ਸਿੰਘ, ਨਰਿੰਦਰ ਸਿੰਘ,ਜਸਵੰਤ ਸਿੰਘ,ਹੰਸ ਰਾਜ ਸਿੰਘ ਆਦਿ ਮੌਜੂਦ ਸਨ। ਇਸੇ ਤਰ੍ਹਾਂ ਸਰਹਿੰਦ ਦੇ ਵਾਰਡ ਨੰਬਰ 8 ਵਿਖੇ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਪਾਠ ਦੇ ਭੋਗ ਉਪਰੰਤ ਅਟੁੱਟ ਲੰਗਰ ਲਗਾਏ ਗਏ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਪਾਠ ਕਰਵਾਉਣ ਅਤੇ ਲੰਗਰ ਚਲਾਉਣਾ ਮਰਿਆਦਾ ਹੈ,ਪਰ ਅੱਜ ਦੇ ਮਸ਼ੀਨੀ ਯੁੱਗ ਅੰਦਰ ਸਾਨੂੰ ਜਿੱਥੇ ਉਕਤ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ, ਉੱਥੇ ਬੱਚਿਆਂ ਨੂੰ ਸਿੱਖਿਅਤ ਵੀ ਕਰਨਾ ਚਾਹੀਦਾ ਹੈ,ਤਾਂ ਜੋ ਸਮਾਜ ਵਿਚ ਬਰਾਬਰਤਾ ਆ ਸਕੇ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਸਾਨੂੰ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ, ਇਮਾਨਦਾਰੀ ਅਤੇ ਵਫਾਦਰੀ ਨਾਲ ਕੰਮ ਕਰਨ ਦੀ ਸਿੱਖਿਆ ਦਿੰਦੀ ਹੈ। ਜੇਕਰ ਅਸੀਂ ਗੁਰੂ ਜੀ ਦੀ ਬਾਣੀ ਆਪਣੇ ਜੀਵਨ ਵਿਚ ਵਸਾ ਲਈਏ ਤਾਂ ਸਾਡੇ ਜੀਵਨ ਵਿਚ ਕਦੇ ਨਮੋਸ਼ੀ ਨਹੀਂ ਆਵੇਗੀ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਰੇਮ ਸਿੰਘ, ਕੌਂਸਲਰ ਅਰਵਿੰਦਰ ਸਿੰਘ,ਕੁਲਵੰਤ ਸਿੰਘ ਰਾਠੌਰ, ਗੁਰਮੀਤ ਸਿੰਘ,ਜਸਪਾਲ ਸਿੰਘ,ਵਰਿੰਦਰ ਸਿੰਘ ਬਿੰਦੂ,ਜਸਪਾਲ ਸਿੰਘ,ਨੇਤਰ ਸਿੰਘ,ਗੁਰਮੀਤ ਸਿੰਘ,ਤਰਸੇਮ ਸਿੰਘ, ਸਤਪਾਲ ਸਿੰਘ,ਪਰਵਿੰਦਰ ਸਿੰਘ,ਜਸਪਾਲ ਸਿੰਘ ਨੀਲਾ,ਸੁਖਵਿੰਦਰ ਸਿੰਘ ਗਾਗਾ,ਕ੍ਰਿਸ਼ਨ ਸਿੰਘ,ਜਸਵੀਰ ਸਿੰਘ ਆਦਿ ਮੌਜੂਦ ਸਨ। ਇਸੇ ਤਰ੍ਹਾਂ ਦਲਿਤ ਕੌਂਸਲ ਦੇ ਆਗੂ ਲਛਮਣ ਦਾਸ ਜਤੀ ਵਲੋਂ ਵੀ ਸਤਿਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ।ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ,ਗੁਰਵਿੰਦਰ ਸਿੰਘ ਿਢੱਲੋਂ ਸੂਬਾ ਬੁਲਾਰਾ 'ਆਪ', ਆਲ ਇੰਡੀਆ ਬੈਂਕ ਇੰਪਲਾਇਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਨਰੇਸ਼ ਵੈਦ ਨੇ ਵੀ ਗੁਰੂ ਚਰਨਾਂ ਵਿਚ ਹਾਜ਼ਰੀ ਲਗਵਾਈ।