ਲਖਵੀਰ ਸਿੰਘ,ਮੰਡੀ ਗੋਬਿੰਦਗੜ੍ਹ: ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਐੱਨਐੱਸਐੱਸ ਯੂਨਿਟ ਅਤੇ ਰੈਡ ਰਿਬਨ ਕਲੱਬ ਨੇ ਐੱਚਡੀਐੱਫਸੀ ਬੈਂਕ ਦੇ ਸਹਿਯੋਗ ਨਾਲ ਰਿਮਟ ਮਲਟੀਸਪੈਸ਼ਲਿਟੀ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਰੈਡ ਏਡ ਬਲੱਡ ਸੈਂਟਰ ਖੰਨਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ, ਜਿਸ ਵਿਚ ਫੈਕਲਟੀ ਅਤੇ ਵਿਦਿਆਰਥੀਆਂ ਸਮੇਤ 70 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਪੋ੍. ਉਪ ਕੁਲਪਤੀ ਡਾ. ਬੀਐੱਸ ਭਾਟੀਆ ਨੇ ਖੂਨਦਾਨ ਕਰਨ ਦੇ ਵੱਖ-ਵੱਖ ਕਾਰਨਾਂ ਬਾਰੇ ਚਰਚਾ ਕੀਤੀ ਅਤੇ ਖੂਨਦਾਨੀਆਂ ਦੀ ਸ਼ਲਾਘਾ ਕੀਤੀ। ਡਾ. ਕੇਸੀ ਗੋਇਲ ਡਾਇਰੈਕਟਰ ਹੈਲਥ ਐਂਡ ਮੈਡੀਕਲ ਐਜੂਕੇਸ਼ਨ ਰਿਮਟ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਡਾ. ਅਨਾ (ਬੀਟੀਓ) ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਦੇ ਲਾਭਾਂ ਬਾਰੇ ਦੂਜਿਆਂ ਨੂੰ ਜਾਗਰੂਕ ਕਰਨ ਲਈ ਪੇ੍ਰਿਤ ਕੀਤਾ। ਡਾ.ਜੋਤੀ ਅੰਗਰੀਸ਼ ਮੁਖੀ ਸਕੂਲ ਆਫ਼ ਲੀਗਲ ਸਟੱਡੀਜ ਤੇ ਐੱਨਐੱਸਐੱਸ ਕੋਆਰਡੀਨੇਟਰ ਅਤੇ ਮੋਨਿਕਾ ਮੁਖੀ ਸਕੂਲ ਆਫ਼ ਆਰਟ ਐਂਡ ਡਿਜ਼ਾਈਨ ਨੇ ਭਾਰਤ ਵਿਚ ਖੂਨਦਾਨ ਕਰਨ ਦੇ ਨਿਯਮਾਂ 'ਤੇ ਚਾਨਣਾ ਪਾਇਆ। ਐੱਚਡੀਐੱਫਸੀ ਬੈਂਕ ਦੇ ਅਧਿਕਾਰੀ ਨਵਨੀਤ ਗੋਇਲ ਅਤੇ ਸੀਨੀਅਰ ਮੈਨੇਜਰ ਅਮਿਤ ਸਿੰਗਲਾ ਨੇ ਦੱਸਿਆ ਕਿ ਬੈਂਕ ਵੱਖ-ਵੱਖ ਹਸਪਤਾਲਾਂ ਵਿਚ ਮਰੀਜ਼ਾਂ ਦੀ ਮਦਦ ਕਰਨ ਲਈ ਪੂਰੇ ਭਾਰਤ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ਬੈਂਕ ਵੱਲੋਂ ਖੂਨਦਾਨੀਆਂ ਨੂੰ ਤੋਹਫ਼ੇ ਵੀ ਵੰਡੇ ਗਏ। ਇਸ ਮੌਕੇ ਸਹਾਇਕ ਪੋ੍ਫੈਸਰ ਡਾ.ਪਰਮਿੰਦਰ ਸਿੰਘ, ਸਹਾਇਕ ਪੋ੍ਫ਼ੈਸਰ ਡਾ.ਰਵਿੰਦਰਜੀਤ ਕੌਰ, ਮਨਿੰਦਰ ਸਿੰਘ ਅਤੇ ਕੋਮਲ ਆਦਿ ਮੌਜੂਦ ਸਨ।