v> ਰਣਜੋਧ ਸਿੰਘ ਔਜਲਾ,ਫਤਹਿਗੜ੍ਹ ਸਾਹਿਬ : ਜੰਮੂ ਤਵੀ ਤੋਂ ਜੈਪੁਰ ਜਾ ਰਹੀ ਪੂਜਾ ਐਕਸਪ੍ਰੈਸ ਸਰਹਿੰਦ ਨੇੜੇ ਹਾਦਸਾਗ੍ਰਸਤ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਰਤਕ ਦੀ ਪਛਾਣ ਸਤਪਾਲ ਵਾਸੀ ਪਠਾਨਕੋਟ ਵਜੋਂ ਹੋਈ। ਜਾਣਕਾਰੀ ਮੁਤਾਬਕ ਪੂਜਾ ਐਕਸਪ੍ਰੈਸ ਜਦੋਂ ਸ਼ਨੀਵਾਰ ਕਰੀਬ ਰਾਤ 12 ਵਜੇ ਸਰਹਿੰਦ ਸਟੇਸ਼ਨ ਤੋਂ ਥੋੜ੍ਹਾ ਅੱਗੇ ਲੰਘੀ ਤਾਂ ਗੱਡੀ ਦੀ ਹੱਕ ਟੁੱਟ ਗਈ ਜਿਸ ਕਰਕੇ ਇੰਜਣ ਡੱਬਿਆਂ ਨਾਲੋਂ ਵੱਖਰਾ ਹੋ ਗਿਆ ਤੇ ਪਹਿਲੇ ਡੱਬੇ ਵਿੱਚ ਬੈਠਾ ਸਤਪਾਲ ਗੱਡੀ ਵਿਚੋਂ ਡਿਗ ਗਿਆ ਜਿਸ ਦੀ ਮੌਤ ਹੋ ਗਈ। ਹਾਦਸਾਗ੍ਰਸਤ ਗੱਡੀ ਨੂੰ ਸਰਹਿੰਦ ਸਟੇਸ਼ਨ ਤੇ ਲਿਆਂਦਾ ਗਿਆ ਅਤੇ ਚਾਰ ਘੰਟੇ ਬਾਅਦ ਗੱਡੀ ਨੂੰ ਠੀਕ ਕਰਨ ਉਪਰੰਤ ਅੱਗੇ ਲਈ ਰਵਾਨਾ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਜਣ ਦੀ ਹੁੱਕ ਟੁੱਟਣ ਕਾਰਨ ਹੋਇਆ। ਜਿਸ ਕਾਰਨ ਬੋਗੀਆਂ ਵੱਖਰੀਆਂ ਹੋ ਗਈਆਂ। ਟ੍ਰੇਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ ਪਰ ਇਸ ਕੋਈ ਹੋਰ ਗੱਡੀ ਨਾ ਹੋਣ ਕਾਰਨ ਡਰਾਈਵਰ ਦੀ ਸੂਝ ਬੂਝ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।

Posted By: Tejinder Thind