ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਬਡਾਲੀ ਆਲਾ ਸਿੰਘ ਪੁਲਿਸ ਨੇ ਨਜ਼ਦੀਕੀ ਪਿੰਡ ਬਰਾਸ 'ਚ ਹੋਏ ਕਤਲ ਕੇਸ 'ਚ ਲੋੜੀਂਦੇ ਵਿਅਕਤੀ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ਦੀ ਪਛਾਣ ਰਿਸ਼ੀ ਕਬੀਰ ਵਾਸੀ ਹਾਲ ਆਬਾਦ ਮਲੋਆ (ਚੰਡੀਗੜ੍ਹ) ਵਜੋਂ ਹੋਈ। ਏਐੱਸਆਈ ਅਵਤਾਰ ਸਿੰਘ ਅਤੇ ਏਐੱਸਆਈ ਕਪਿਲ ਕੁਮਾਰ ਨੇ ਦੱਸਿਆ ਕਿ ਪਿੰਡ ਬਰਾਸ ਵਾਸੀ ਤਰਸੇਮ ਸਿੰਘ ਦੇ ਕਤਲ ਮਾਮਲੇ 'ਚ ਮਿ੍ਤਕ ਦੀ ਮਾਤਾ ਸੁਰਜੀਤ ਕੌਰ ਦੀ ਸ਼ਿਕਾਇਤ 'ਤੇ ਪੁਲਿਸ ਨੇ 26 ਜੁਲਾਈ 2020 ਨੂੰ ਉਕਤ ਵਿਅਕਤੀ ਸਮੇਤ ਉਸ ਦੀ ਪਤਨੀ ਪਰਮਜੀਤ ਕੌਰ, ਸੁਖਵਿੰਦਰ ਸਿੰਘ, ਅਰਜਨ, ਅਜੇ ਅਤੇ ਰਿਸ਼ੀ ਕਪੂਰ ਨੂੰ ਨਾਮਜ਼ਦ ਕੀਤਾ ਸੀ। ਪੁਲਿਸ ਨੇ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਅਰਜਨ ਅਤੇ ਅਜੇ ਨੂੰ ਤਾਂ ਗਿ੍ਫਤਾਰ ਕਰ ਲਿਆ ਗਿਆ ਸੀ ਪਰ ਰਿਸ਼ੀ ਕਬੀਰ ਹੁਣ ਤਕ ਪੁਲਿਸ ਤੋਂ ਬਚਦਾ ਆ ਰਿਹਾ ਸੀ ਜਿਸ ਨੂੰ ਪੁਲਿਸ ਪਿੰਡ ਕਜਹੇੜੀ ਤੋਂ ਕਤਲ ਸਮੇਂ ਵਰਤੇ ਮੋਟਰਸਾਈਕਲ, ਬੇਸਬਾਲ ਅਤੇ ਮੋਬਾਈਲ ਸਮੇਤ ਗਿ੍ਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਉਕਤ ਵਿਅਕਤੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਖ਼ਤਮ ਹੋਣ ਉਪਰੰਤ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ।
ਕਤਲ ਕੇਸ 'ਚ ਲੋੜੀਂਦਾ ਵਿਅਕਤੀ ਕਾਬੂ
Publish Date:Wed, 27 Jan 2021 06:03 PM (IST)

