ਪੱਤਰ ਪੇ੍ਰਰਕ, ਅਮਲੋਹ : ਥਾਣਾ ਅਮਲੋਹ ਦੀ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਕਥਿਤ ਲੁੱਟ ਕਰਨ ਵਾਲੇ ਗੋ੍ਹ ਦੇ ਮੁਖੀ ਸੁਖਵਿੰਦਰ ਸਿੰਘ ਉਰਫ਼ ਨੋਨਾ ਵਾਸੀ ਮਾਜਰੀ ਕਿਸ਼ਨੇ ਵਾਲੀ ਨੂੰ ਕਾਬੂ ਕਰਕੇ ਇਨਾਂ੍ਹ ਦੇ ਕਬਜੇ ਵਿਚੋਂ ਅਗਵਾ ਕੀਤਾ ਡੀਜੇ ਮਾਲਕ ਦਵਿੰਦਰ ਸਿੰਘ ਵਾਸੀ ਬਰਾਸ ਨੂੰ ਵੀ ਰਿਹਾਅ ਕਰਵਾ ਲਿਆ ਜਦੋਂਕਿ ਇਨਾਂ੍ਹ ਦਾ ਇੱਕ ਸਾਥੀ ਬਿੱਲਾ ਅਜੇ ਫ਼ਰਾਰ ਦੱਸਿਆ ਜਾਂਦਾ ਹੈ।

ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਅਮਲੋਹ ਪੁਲਿਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਾਸ ਵਿਚ ਗਿਆਰ੍ਹਵੀ ਜਮਾਤ ਵਿਚ ਪੜ੍ਹਦੇ 16 ਸਾਲਾਂ ਵਿਦਿਆਰਥੀ ਖੁਸ਼ਪ੍ਰਰੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 341, 323, 365, 506, 34 ਆਈਪੀਸੀ ਅਧੀਨ ਕੇਸ ਦਰਜ ਕੀਤਾ ਸੀ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦਾ ਤਾਇਆ ਦਵਿੰਦਰ ਸਿੰਘ ਵਾਸੀ ਬਰਾਸ ਡੀਜੇ ਦਾ ਕੰਮ ਕਰਦਾ ਹੈ ਅਤੇ ਉਹ ਅਤੇ ਉਸ ਦਾ ਭਰਾ ਵੀ ਕਈ ਵਾਰ ਪੋ੍ਗਰਾਮ ਲਗਾਉਣ ਲਈ ਚਲੇ ਜਾਂਦੇ ਹਨ। ਉਸ ਨੇ ਦੱਸਿਆ ਕਿ ਇਕ ਟੈਂਟ ਵਾਲਿਆਂ ਨੇ ਉਸ ਦੇ ਤਾਏ ਨੂੰ ਥਾਣਾ ਅਮਲੋਹ ਦੇ ਪਿੰਡ ਮਾਨਗੜ੍ਹ ਦੇ ਵਿਆਹ ਦਾ ਪੋ੍ਗਰਾਮ ਬੁੱਕ ਕਰਵਾਇਆ ਸੀ ਅਤੇ ਪੋ੍ਗਰਾਮ ਸਮਾਪਤ ਹੋਣ ਬਾਅਦ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਨੋਨਾ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਉਲਟਾ ਗਾਲੀ ਗਲੋਚ ਕਰਕੇ ਕੁੱਟਮਾਰ ਕਰਨ ਲੱਗ ਪਏ ਅਤੇ ਫ਼ੋਨ ਕਰਕੇ 2 ਵਿਅਕਤੀ ਬੁਲਾ ਲਏ ਜੋ ਕਹਿਣ ਲੱਗੇ ਕਿ ਉਹ ਅਮਲੋਹ ਥਾਣੇ ਦੇ ਪੁਲਿਸ ਮੁਲਾਜ਼ਮ ਹਨ ਅਤੇ ਉਨਾਂ੍ਹ ਪਾਸ ਉਨਾਂ੍ਹ ਖਿਲਾਫ਼ ਸ਼ਿਕਾਇਤ ਮਿਲੀ ਹੈ ਜਿਸ 'ਤੇ ਉਹ ਉਸ ਦੇ ਤਾਏ ਨੂੰ ਬੁਲਟ ਮੋਟਰਸਾਇਕਲ ਤੇ ਕਥਿਤ ਅਗਵਾ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਮਲੋਹ ਥਾਣੇ ਆ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਅਮਲੋਹ ਥਾਣੇ ਤੋਂ ਕੋਈ ਮੁਲਾਜ਼ਮ ਨਹੀਂ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰਕੇ ਜਾਂਚ ਕੀਤੀ ਤਾਂ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਨੋਨਾ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਦੇ ਕਬਜੇ ਵਿਚੋਂ ਦਵਿੰਦਰ ਸਿੰਘ ਨੂੰ ਛੁਡਵਾ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਜਦੋਂਕਿ ਇਸ ਦੇ ਦੂੁਸਰੇ ਸਾਥੀ ਦੀ ਭਾਲ ਜਾਰੀ ਹੈ। ਉਨਾਂ੍ਹ ਦੱਸਿਆ ਕਿ ਘਟਨਾ ਸਮੇਂ ਵਰਤਿਆ ਬੁਲਟ ਮੋਟਰਸਾਇਕਲ ਵੀ ਕਬਜੇ ਵਿਚ ਲੈਣ ਲਈ ਪੁੱਛਗਿੱਛ ਜਾਰੀ ਹੈ।