ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਕਰਫਿਊ ਦੀ ਉਲੰਘਣਾ ਕਰਨ 'ਤੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਪੁਲਿਸ ਨੇ ਗੁਰੂ ਨਾਨਕ ਕਾਲੋਨੀ 'ਚ ਦੁਕਾਨ ਖੋਲ੍ਹਣ 'ਤੇ ਅਸ਼ੋਕ ਕੁਮਾਰ ਨੂੰ ਕਾਬੂ ਕੀਤਾ। ਖਮਾਣੋਂ 'ਚ ਹੇਅਰ ਡਰੈਸਰ ਰਣਜੀਤ ਸਿੰਘ ਨੂੰ ਦੁਕਾਨ ਖੋਲ੍ਹਣ 'ਤੇ ਕਾਬੂ ਕੀਤਾ ਗਿਆ। ਆਪਣੇ ਵਾਹਨਾਂ 'ਤੇ ਸ਼ਹਿਰ 'ਚ ਘੁੰਮ ਰਹੇ ਜਸ਼ਨਪ੍ਰਰੀਤ ਸਿੰਘ ਅਤੇ ਚਰਨਜੀਤ ਸਿੰਘ ਨੂੰ ਵੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤਾ ਗਿਆ। ਸਰਹਿੰਦ 'ਚ ਟੀ-ਪੁਆਇੰਟ ਤਰਖਾਣਮਾਜਰਾ ਨਜ਼ਦੀਕ ਜਗਤਾਰ ਸਿੰਘ, ਜਗਦੀਪ ਸਿੰਘ ਅਤੇ ਗੁਰਮੀਤ ਸਿੰਘ ਨੂੰ ਕਾਬੂ ਕੀਤਾ ਗਿਆ, ਜੋ ਕਿ ਬਿਨਾਂ ਮਨਜ਼ੂਰੀ ਬਾਹਰ ਘੁੰਮ ਰਹੇ ਸਨ। ਬੱਸੀ ਪਠਾਣਾਂ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ 'ਤੇ ਅਮਜਦ ਖਾਨ ਅਤੇ ਹਰਪ੍ਰਰੀਤ ਨੂੰ ਕਾਬੂ ਕੀਤਾ।