ਪੱਤਰ ਪ੍ਰੇਰਕ,ਫਤਹਿਗੜ੍ਹ ਸਾਹਿਬ: ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਮੁਸਾਫ਼ਰਾਂ ਲਈ ਸਰਕਾਰ ਨੇ ਕੋਰੋਨਾ ਤੋਂ ਬਚਅ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਕੌਮਾਂਤਰੀ ਮੁਸਾਫ਼ਰ ਜਿਹੜੇ ਹਵਾਈ ਜਾਂ ਸੜਕ ਆਵਾਜਾਈ ਜ਼ਰੀਏ ਪੰਜਾਬ ਆਉਣਗੇ, ਲਈ ਵੈੱਬਾਈਟ 'ਤੇ ਸਵੈ ਘੋਸ਼ਣਾ ਪੱਤਰ, ਜਿਸ 'ਚ ਉਨ੍ਹਾਂ ਦੇ ਵਿਅਕਤੀਗਤ ਤੇ ਸਿਹਤ ਸਬੰਧੀ ਵੇਰਵੇ ਸ਼ਾਮਲ ਹੋਣ, ਅਪਲੋਡ ਕਰਨਗੇ ਅਤੇ ਨਾਲ ਹੀ ਇਕ ਕਾਪੀ ਸੂਬਾ ਅਧਿਕਾਰੀਆਂ ਨੂੰ ਸੌਂਪਣਗੇ। ਦਾਖ਼ਲੇ ਵਾਲੀ ਥਾਂ 'ਤੇ ਉਨ੍ਹਾਂ ਦੀ ਸਿਹਤ ਪ੍ਰੋਟੋਕੋਲ ਮੁਤਾਬਕ ਸਕਰੀਨਿੰਗ ਕੀਤੀ ਜਾਵੇਗੀ।

ਸੂਬੇ 'ਚ ਦਾਖ਼ਲ ਹੋਣ ਵਾਲੇ ਵਿਦੇਸ਼ੀ ਮੁਸਾਫ਼ਰ ਅਨੁਰੈਕਸਚਰ 01 ਭਰ ਕੇ ਜ਼ਿਲ੍ਹਾ ਸਿਹਤ/ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਣਗੇ। ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਉਹ ਮੁਸਾਫ਼ਰ ਘਰ 'ਚ ਇਕਾਂਤਵਾਸ ਹੋ ਸਕਣਗੇ, ਜਿਹੜੇ ਇੱਥੇ ਪੁੱਜਣ ਤੋਂ ਪਹਿਲਾਂ ਆਪਣੀ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ (ਸਫ਼ਰ ਸ਼ੁਰੂ ਤੋਂ ਪਹਿਲਾਂ 96 ਘੰਟਿਆਂ ਦੇ 'ਚ ਹੋਈ ਹੋਵੇ) ਪੋਰਟਲ 'ਤੇ ਸਬਮਿਟ ਕਰਨਗੇ ਤੇ ਇੱਥੇ ਪੁੱਜਣ 'ਤੇ ਉਸ ਦੀ ਕਾਪੀ ਦਿਖਾਉਣਗੇ।

Posted By: Jagjit Singh