ਜੱਜ ਬਣਨਾ ਚਾਹੁੰਦੀ ਹੈ ਜ਼ਿਲ੍ਹੇ 'ਚੋਂ ਅੱਵਲ ਰਹਿਣ ਵਾਲੀ ਨੇਹਾ

----------------------

ਗੁਰਪ੍ਰਰੀਤ ਸਿੰਘ ਮਹਿਕ, ਫਤਹਿਗੜ੍ਹ ਸਾਹਿਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੰਗਲਵਾਰ ਨੂੰ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੰਜ ਵਿਦਿਆਰਥੀਆਂ ਨੇ ਮੈਰਿਟ 'ਚ ਸਥਾਨ ਪ੍ਰਰਾਪਤ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਦੇ 2 ਵਿਦਿਆਰਥੀਆਂ ਮਨਜੋਬਨ ਸਿੰਘ ਤੇ ਦਿਲਪ੍ਰਰੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਬੱਸੀ ਪਠਾਣਾਂ ਦੀ ਇਕ ਵਿਦਿਆਰਥਣ ਨੇਹਾ, ਸਰਕਾਰੀ ਸੀਨੀਅਰ ਸਮਾਰਟ ਸੈਕੰਡਰੀ ਸਕੂਲ ਭੜੀ ਦੀ ਇਕ ਵਿਦਿਆਰਥਣ ਪ੍ਰਭਜੋਤ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਪੁਰ ਦੀ ਇਕ ਵਿਦਿਆਰਥਣ ਤਰਨਪ੍ਰਰੀਤ ਕੌਰ ਨੇ ਮੈਰਿਟ 'ਚ ਸਥਾਨ ਪ੍ਰਰਾਪਤ ਕੀਤਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਦੇ ਕੁਲ 302 ਵਿਦਿਆਰਥੀ ਮੈਰਿਟ ਵਿਚ ਆਏ ਹਨ, ਜਿਨਾਂ੍ਹ 'ਚੋਂ 5 ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸੰਬਧ ਰੱਖਦੇ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼ਸ਼ੀਲ ਕੁਮਾਰ, ਬਲਜਿੰਦਰ ਸਿੰਘ ਸੈਣੀ, ਜਸਬੀਰ ਸਿੰਘ ਨੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉੁਨਾਂ੍ਹ ਕਿਹਾ ਕਿ ਇਸ ਦਾ ਸਿਹਰਾ ਮਿਹਨਤੀ ਸਟਾਫ ਤੇ ਵਿਦਿਆਰਥੀਆਂ ਸਿਰ ਜਾਂਦਾ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਬੱਸੀ ਪਠਾਣਾਂ ਦੀ ਨੇਹਾ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਪਹਿਲਾਂ ਸਥਾਨ ਪ੍ਰਰਾਪਤ ਕੀਤਾ ਹੈ। ਨੇਹਾ ਨੇ 12ਵੀਂ ਜਮਾਤ ਦੇ ਨਤੀਜੇ 'ਚ 98.40 ਫੀਸਦੀ ਅੰਕ ਪ੍ਰਰਾਪਤ ਕੀਤੇ। ਨੇਹਾ ਨੇ ਕਿਹਾ ਉਹ ਜੱਜ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਨੇਹਾ ਨੇ ਦੱਸਿਆ ਉਸ ਨੇ ਕਦੇ ਟਿਊਸ਼ਨ ਨਹੀਂ ਰੱਖੀ ਤੇ ਉਹ ਸਕੂਲ ਤੋਂ ਇਲਾਵਾ ਪੰਜ ਤੋਂ ਅੱਠ ਘੰਟੇ ਪੜ੍ਹਾਈ ਕਰਦੀ ਸੀ। ਉਸ ਨੇ ਕਿਹਾ ਉਸ ਨੇ ਮਿਹਨਤ ਤਾਂ ਬਹੁਤ ਕੀਤੀ ਪਰ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰੇਗੀ। ਨਤੀਜੇ ਤੋਂ ਖੁਸ਼ ਨੇਹਾ ਨੇ ਆਪਣੀ ਉਪਲੱਬਧੀ ਲਈ ਮਾਤਾ ਪਿਤਾ ਅਤੇ ਸਕੂਲ ਸਟਾਫ ਨੂੰ ਦਿੰਦੀ ਹੈ। ਇਸ ਮੌਕੇ ਨੇਹਾ ਦੇ ਕਲਾਸ ਇੰਚਾਰਜ ਮੈਡਮ ਕੁਸਮ ਲਤਾ ਨੇ ਦੱਸਿਆ ਕਿ ਨੇਹਾ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਰਹੀ ਹੈ ਤੇ ਖ਼ੂਬ ਮਿਹਨਤ ਕਰਦੀ ਹੈ। ਉਨਾਂ੍ਹ ਨੇ ਨੇਹਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਸੁਨਿਹਰੇ ਭਵਿੱਖ ਦਾ ਕਾਮਨਾ ਕੀਤੀ।