ਜਗਮੀਤ ਸਿੰਘ, ਅਮਲੋਹ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ 'ਲੜਕੇ' ਦੀ ਪਿੰ੍ਸੀਪਲ ਡਾ. ਅਰਚਨਾ ਮਹਾਜਨ ਦੀ ਅਗਵਾਈ ਹੇਠ ਨੈਸ਼ਨਲ ਅਚੀਵਮੈਂਟ ਸਰਵੇ ਨੈੱਸ ਦੀ ਟਰੇਨਿੰਗ ਲਈ ਇਕ ਰੋਜ਼ਾ ਅੰਗਰੇਜ਼ੀ, ਸਾਇੰਸ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸੈਮੀਨਾਰ ਲਾਇਆ ਗਿਆ। ਇਸ 'ਚ ਬਲਾਕ ਅਮਲੋਹ ਤੇ ਮੰਡੀ ਗੋਬਿੰਦਗੜ੍ਹ ਬਲਾਕ ਦੇ 38 ਅਧਿਆਪਕਾਂ ਨੇ ਹਿੱਸਾ ਲਿਆ। ਇਸ ਨੂੰ ਬੀਐੱਮ ਕੁਲਵੀਰ ਸਿੰਘ, ਵਰਿੰਦਰ ਸਿੰਘ ਪਹੇੜੀ, ਲਖਵੀਰ ਚੰਦ ਤੇ ਜਸਵੀਰ ਸਿੰਘ ਨੇ ਸੈਮੀਨੇਰੀਅਨਜ਼ ਨੂੰ ਵਿਦਿਆਰਥੀ ਪ੍ਰਸ਼ਨ, ਅਧਿਆਪਕ ਪ੍ਰਸ਼ਨ ਤੇ ਸਕੂਲ ਪ੍ਰਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਡੀਐੱਮ ਡਾ. ਲਖਵਿੰਦਰ ਕੌਰ, ਬੀਐੱਨਓ ਡਾ. ਆਰਕੇ ਸ਼ਰਮਾ ਤੇ ਕਮਲਜੀਤ ਕੌਰ ਤੋਂ ਇਲਾਵਾ ਧਰਮ ਸਿੰਘ ਰਾਈਏਵਾਲ, ਨੰਦਿਤਾ ਬਹਿਲ, ਪ੍ਰਕਾਸ ਕੌਰ, ਆਰਤੀ ਸ਼ਰਮਾ, ਗਗਨਦੀਪ ਗੁਪਤਾ, ਹਰਦੀਪ ਸਿੰਘ, ਰਾਜਿੰਵੰਦਰ ਕੌਰ, ਪੂਨਮ ਸਿੰਗਲਾ, ਮਮਤਾ, ਅਮਰਜੀਤ ਕੌਰ, ਅਨੁਪਮ, ਰਾਜੇਸ਼ ਕੁਮਾਰ, ਰਣਜੀਤ ਕੌਰ, ਅਨੁਪਮ, ਵਰਿੰਦਰ ਕੁਮਾਰ, ਵਿਕਰਮ ਕੁਮਾਰ, ਬੀਰਪਾਲ ਸਿੰਘ,ਵਰਿੰਦਰ ਸਿੰਘ, ਰਮਨਦੀਪ ਸਿੰਘ, ਆਦਰਸ਼ ਬਾਲਾ ਤੇ ਰਾਜਵਿੰਦਰ ਕੌਰ ਮੌਜੂਦ ਸਨ।