ਨਾਮਪ੍ਰੇਮ ਦਾਸ ਪ੍ਰਭੂਜੀ ਨੇ ਸ਼ਰਧਾਲੂਆਂ ਨੂੰ ਕੀਤਾ ਨਿਹਾਲ
ਹਰੀਨਾਮ ਸੰਕੀਰਤਨ ’ਚ ਪਹੁੰਚੇ ਨਾਮਪ੍ਰੇਮ ਦਾਸ ਪ੍ਰਭੂਜੀ ਨੇ ਸ਼ਰਧਾਲੂਆਂ ਨੂੰ ਕੀਤਾ ਨਿਹਾਲ
Publish Date: Sun, 07 Dec 2025 05:00 PM (IST)
Updated Date: Sun, 07 Dec 2025 05:03 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਇਸਕੋਨ ਫੈਸਟੀਵਲ ਕਮੇਟੀ, ਮੰਡੀ ਗੋਬਿੰਦਗੜ੍ਹ ਵੱਲੋਂ ਜੀਟੀ ਰੋਡ ’ਤੇ ਸਥਿਤ ਸ਼੍ਰੀ ਰਾਮ ਮੰਦਰ ਵਿਖੇ ਹਰੀਨਾਮ ਸੰਕੀਰਤਨ ਕਰਵਾਇਆ ਗਿਆ। ਇਸਕੋਨ ਚੰਡੀਗੜ੍ਹ ਦੇ ਸਹਿ-ਪ੍ਰਧਾਨ ਨਾਮਪ੍ਰੇਮ ਦਾਸ ਪ੍ਰਭੂ, ਜੋ ਵਿਸ਼ੇਸ਼ ਤੌਰ ’ਤੇ ਮੌਜੂਦ ਸਨ, ਸੰਗਤਾਂ ਨੂੰ ਪ੍ਰਭੂ ਦੀ ਬਾਣੀ ਰਾਹੀਂ ਨਿਹਾਲ ਕੀਤਾ। ਉਨ੍ਹਾਂ ਨੇ ਗੀਤਾ ਜਯੰਤੀ ਬਾਰੇ ਵਿਸਥਾਰ ਨਾਲ ਰੌਸ਼ਨੀ ਪਾਉਂਦੀਆਂ ਸ਼੍ਰੀਮਦ ਭਗਵਦ ਗੀਤਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰਭੂ ਪ੍ਰੇਮੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਧਰਮ ਦੀ ਰੱਖਿਆ ਲਈ ਹਰ ਘਰ ਵਿਚ ਗੀਤਾ ਵੰਡਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਾਡੇ ਸਮਾਜ ਵਿਚ ਗਊ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਉਜਾਗਰ ਕੀਤਾ। ਇਸ ਉਪਰੰਤ ਹਰੀਨਾਮ ਸੰਕੀਰਤਨ ਕੀਤਾ ਗਿਆ, ਜਿਸ ਤੋਂ ਬਾਅਦ ਭਗਵਦ ਗੀਤਾ ਦਾ ਪਾਠ ਕੀਤਾ ਗਿਆ। ਇਸ ਮੌਕੇ ਪ੍ਰਿਯਾ ਗੋਵਿੰਦ ਦਾਸ ਪ੍ਰਭੂ, ਰਜਨੀਸ਼ ਬਸੀ, ਸੰਦੀਪ ਜਿੰਦਲ, ਅਯੋਧਿਆ ਦਾਸ, ਬਬੀਤਾ ਸਿੰਗਲਾ, ਵੰਦਨਾ ਮਾਤਾ, ਤ੍ਰਿਭੁਵਨ ਗੁਪਤਾ, ਪੰਕਜ ਅਗਰਵਾਲ, ਬ੍ਰਹਮ ਗੇਰਾ, ਜਗਦੀਸ਼ ਗੁਪਤਾ, ਪਵਨ ਗੁਪਤਾ, ਜੀਆ ਜੁਨੇਜਾ, ਮੋਤੀ ਰਾਮ ਸੇਤੀਆ, ਕਪਿਸ਼ ਸ਼ਰਮਾ, ਰਜਤ ਵਰਮਾ, ਰਮੇਸ਼ ਸ਼ਰਮਾ, ਸੁਮੀਤ ਗੱਖੜ, ਮੁਕੇਸ਼ ਗੁਪਤਾ, ਸੁਸ਼ੀਲ ਸਿੰਗਲਾ, ਜਗਦੀਸ਼ ਗੁਪਤਾ, ਹਰੀਸ਼ ਝਾਅ, ਕ੍ਰਿਸ਼ਨਾ, ਕੇਸ਼ਵ ਗਰਗ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।