ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਸ਼ਹਿਰ 'ਚ ਘੁੰਮ ਰਹੇ ਬਾਂਦਰਾਂ ਦੇ ਝੁੰਡ ਕਾਰਨ ਸ਼ਹਿਰ ਵਾਸੀਆਂ 'ਚ ਦਹਿਸ਼ਤ ਪਾਈ ਗਈ। ਨਿਊ ਅਫਸਰ ਕਾਲੋਨੀ 'ਚ ਦੁਪਹਿਰ ਸਮੇਂ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਦੋਂ 15-20 ਬਾਂਦਰਾਂ ਦਾ ਝੁੰਡ ਕਾਲੋਨੀ 'ਚ ਆ ਵੜਿਆ। ਬਾਂਦਰਾਂ ਨੇ ਘਰਾਂ 'ਚ ਦਾਖ਼ਲ ਹੋ ਕੇ ਸਾਮਾਨ ਤੇ ਕੱਪੜੇ ਚੁੱਕਣੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਗਲੀਆਂ 'ਚ ਖੇਡਦੇ ਬੱਚੇ ਅਤੇ ਕੰਮਕਾਜੀ ਘਰਾਂ ਅੰਦਰ ਵੜ ਗਏ। ਬਾਂਦਰਾਂ ਦੇ ਝੁੰਡ ਨੂੰ ਲੋਕਾਂ ਨੇ ਬੜਾ ਅੌਖਾ ਕਾਲੋਨੀ 'ਚੋਂ ਬਾਹਰ ਕੱਿਢਆ, ਜਿਸ ਤੋਂ ਬਾਅਦ ਬਾਂਦਰਾਂ ਦਾ ਇਹ ਝੁੰਡ ਅਗਲੀ ਕਾਲੋਨੀ 'ਚ ਦਾਖ਼ਲ ਹੋ ਗਿਆ। ਇਸ ਤੋਂ ਪਹਿਲਾਂ ਇਹ ਝੰੁਡ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਦਾਖਲ ਹੋਇਆ, ਜਿਸ ਨੇ ਕਈ ਦੋਪਹੀਆ ਵਾਹਨਾਂ ਦੇ ਸ਼ੀਸ਼ੇ ਵੀ ਤੋੜੇ ਅਤੇ ਦੁਕਾਨਾਂ ਤੋਂ ਸਾਮਾਨ ਵੀ ਚੁੱਕਿਆ। ਇਨ੍ਹਾਂ ਕਾਰਨ ਪ੍ਰਬੰਧਕੀ ਕੰਪਲੈਕਸ 'ਚ ਕੰਮ ਕਾਰ ਲਈ ਆਏ ਲੋਕਾਂ 'ਚ ਦਹਿਸ਼ਤ ਮਚ ਗਈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਬਾਂਦਰਾਂ 'ਤੇ ਕਾਬੂ ਪਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੰਪਰਕ ਕਰਨ 'ਤੇ ਨਗਰ ਕੌਂਸਲ ਦੇ ਕਾਰਜਸਾਧਕ ਗੁਰਪਾਲ ਸਿੰਘ ਨੇ ਕਿਹਾ ਕਿ ਕੌਂਸਲ ਕੋਲ ਬਾਂਦਰਾਂ 'ਤੇ ਕਾਬੂ ਪਾਉਣ ਲਈ ਕੋਈ ਪ੍ਰਬੰਧ ਨਹੀਂ ਹੈ ਅਤੇ ਉਹ ਬਾਂਦਰਾਂ 'ਤੇ ਕਾਬੂ ਪਾਉਣ ਲਈ ਜੰਗਲਾਤ ਵਿਭਾਗ ਨੂੰ ਪੱਤਰ ਲਿਖਣਗੇ।