ਕੇਵਲ ਸਿੰਘ,ਅਮਲੋਹ

ਹਲਕੇ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੇਰੇ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਹਰ ਯਤਨ ਕੀਤਾ ਜਾਵੇਗਾ ਅਤੇ ਹਲਕਾ ਵਾਸੀ ਆਪਣੀ ਹਰ ਸਮੱਸਿਆ ਮੇਰੇ ਧਿਆਨ ਵਿੱਚ ਜ਼ਰੂਰ ਲਿਆਉਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਇੱਕ ਸਮਾਗਮ ਉਪਰੰਤ ਹਲਕਾ ਅਮਲੋਹ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਜੋ ਮੈਨੂੰ ਹਲਕੇ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਥੇ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਾਂ ਅਤੇ ਮੇਰੇ ਵੱਲੋਂ ਹਲਕਾ ਵਾਸੀਆਂ ਨਾਲ ਕੀਤਾ ਗਿਆ ਹਰ ਵਾਅਦਾ ਨਿਭਾਇਆ ਜਾਵੇਗਾ। ਵਿਧਾਇਕ ਰਣਦੀਪ ਨੇ ਕਿਹਾ ਕਿ ਹਲਕਾ ਅਮਲੋਹ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨਵੇ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਉਥੇ ਪੰਜਾਬ ਸਰਕਾਰ ਵੱਲੋਂ ਹਰ ਵਰਗ ਲਈ ਚਲਾਈਆਂ ਗਈਆਂ ਭਲਾਈ ਸਕੀਮਾਂ ਦਾ ਲਾਭ ਵੀ ਬਿਨਾਂ ਪੱਖਪਾਤ ਲਾਭਪਾਤਰੀਆਂ ਨੂੰ ਦਿਵਾਇਆ ਜਾ ਰਿਹਾ ਹੈ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਜਸਮੀਤ ਸਿੰਘ ਰਾਜਾ, ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਬਲਜਿੰਦਰ ਸਿੰਘ ਭੱਟੋਂ, ਹੈਪੀ ਸੂਦ, ਚੇਅਰਮੈਨ ਵਿਨੈ ਪੁਰੀ, ਸੀਨੀ ਆਗੂ ਗੰਗਾ ਪੁਰੀ, ਪ੍ਰਧਾਨ ਜਸਵੰਤ ਸਿੰਘ ਖਨਿਆਣ, ਐਨਐਸਯੂਆਈ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਮਾਨ, ਨਿਰਭੈ ਸਿੰਘ ਮਾਲੋਵਾਲ, ਸੰਮਤੀ ਮੈਂਬਰ ਬਲਵੀਰ ਮਿੰਟੂ, ਬਿੱਕਰ ਸਿੰਘ ਸਰਪੰਚ, ਗੁਰਪ੍ਰਰੀਤ ਸਿੰਘ ਸਰਪੰਚ ਗਰੇਵਾਲ, ਰਘਵੀਰ ਸਿੰਘ ਸਰਪੰਚ, ਹਰਨੈਲ ਸਿੰੰਘ ਸਰਪੰਚ, ਪ੍ਰਧਾਨ ਜੱਗੀ ਬੜੈਚਾਂ, ਰਾਜਿਦਰ ਸਿੰਘ ਟਿੱਬੀ, ਯੂਥ ਆਗੂ ਅਮਨਦੀਪ ਮੁੱਢੜੀਆਂ, ਕੌਂਸਲਰ ਹਰਵਿੰਦਰ ਵਾਲੀਆਂ, ਕੌਂਸਲਰ ਹੈਪੀ ਸੇਢਾ, ਪੀਏ ਰਾਮ ਕ੍ਰਿਸ਼ਨ ਭੱਲਾ, ਕੁਲਵਿੰਦਰ ਸਿਘ ਨਾਭਾ ਆਦਿ ਮੌਜੂਦ ਸਨ।