ਭੁਪਿੰਦਰ ਿਢੱਲੋਂ,ਮੰਡੀ ਗੋਬਿੰਦਗੜ੍ਹ

ਪੁਲਿਸ ਨੂੰ ਪਿੰਡ ਅਜਨਾਲੀ ਲਾਗੇ ਨਵੀਂ ਕੱਟੀ ਕਾਲੋਨੀ 'ਚੋਂ ਇੱਕ ਅਣਪਛਾਤੇ ਪਰਵਾਸੀ ਮਜ਼ਦੂਰ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣ ਆਇਆ ਹੈ। ਜਿਸ ਦਾ ਬੇ-ਰਹਿਮੀ ਨਾਲ ਕਤਲ ਹੋਇਆ ਜਾਪਦਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅਜਨਾਲੀ ਲਾਗੇ ਨਵੀਂ ਕੱਟੀ ਕਾਲੋਨੀ ਵਿਚ ਨਾਂ- ਮਾਲੂਮ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਸੁੱਟੀ ਪਈ ਹੈ। ਸੂਚਨਾ ਮਿਲਣ 'ਤੇ ਥਾਣਾ ਮੁਖੀ ਗੁਰਦੇਵ ਸਿੰਘ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਲਾਸ਼ ਕਬਜੇ 'ਚ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਸ ਦੇ ਆਧਾਰ 'ਤੇ ਐੱਸਸਪੀ ਜਾਂਚ ਜਗਜੀਤ ਸਿੰਘ ਜੱਲ੍ਹਾ ,ਡੀਐੱਸਪੀ ਅਮਲੋਹ ਸੁਖਵਿੰਦਰ ਸਿੰਘ, ਫੋਰੈਂਸਿਕ ਟੀਮ,ਫਿੰਗਰ ਪਿੰ੍ਟ ਟੀਮ,ਡਾਗ ਸਕੁਐਡ ਟੀਮ ਅਤੇ ਹੋਰ ਪੁਲਿਸ ਅਧਿਕਾਰੀ ਪਹੁੰਚ ਗਏ। ਜਿਨਾਂ੍ਹ ਕਤਲ ਦੀ ਪੜਤਾਲ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੂੰ ਕਾਤਲਾਂ ਅਤੇ ਮਿ੍ਤਕ ਦੀ ਪਛਾਣ ਨਹੀਂ ਹੋਈ। ਮਿ੍ਤਕ ਦੇ ਮੂੰਹ ਅਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਹਨ,ਕਾਤਲਾਂ ਨੇ ਉਸ ਦਾ ਇੰਨੀ ਬੇ ਰਹਿਮੀ ਨਾਲ ਉਸ ਦੇ ਮੂੰਹ ਤੇ ਸੱਟਾਂ ਮਾਰੀਆਂ ਹਨ ਕਿ ਮਿ੍ਤਕ ਦੀ ਪਛਾਣ ਨਾ ਹੋ ਸਕੇ। ਪੁਲਿਸ ਨੇ ਲਾਸ਼ ਪਛਾਣ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੀ ਮੋਰਚਰੀ 'ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।