ਪੱਤਰ ਪ੍ਰਰੇਰਕ, ਅਮਲੋਹ : ਸੀਪੀਐੱਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀਏ ਰਾਮ ਕ੍ਰਿਸ਼ਨ ਭੱਲਾ ਨੂੰ ਮੰਗ ਪੱਤਰ ਦਿੱਤਾ ਗਿਆ। ਅਮਰਿੰਦਰ ਸਿੰਘ ਚੀਮਾ ਚੇਅਰਮੈਨ, ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਆਸ਼ੂਤੋਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2 ਮਾਰਚ 2004 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 1 ਅਪ੍ਰਰੈਲ 2004 ਤੋਂ ਬਾਅਦ ਭਰਤੀ ਹੋਏ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਘੇਰੇ 'ਚ ਲਿਆ ਕੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਿਸ 'ਚ ਪੰਜਾਬ ਅਤੇ ਚੰਡੀਗੜ੍ਹ ਦੇ ਕਰੀਬ 1.87 ਲੱਖ ਕਰਮਚਾਰੀ ਤੇ ਅਧਿਕਾਰੀ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਦੇ ਕਰਮਚਾਰੀਆਂ ਅਤੇ ਸਰਕਾਰ ਵਲੋਂ ਐੱਨਪੀਐੱਸ ਖਾਤੇ 'ਚ ਹੁਣ ਤਕ 7 ਹਜ਼ਾਰ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ, ਇਹ ਪੈਸਾ ਦੇਸ਼ ਦੀਆਂ ਵੱਡੀਆਂ ਕੰਪਨੀਆਂ ਅਤੇ ਬੈਂਕਾਂ ਵਲੋਂ ਇਨਵੈਸਟ ਕੀਤਾ ਜਾ ਰਿਹਾ ਹੈ ਪਰ 2007-2008 'ਚ ਆਈ ਮੰਦੀ ਦੇ ਦੌਰ 'ਚ ਵਿਕਸਤ ਦੇਸ਼ਾਂ ਦੇ 100 ਤੋਂ ਵੱਧ ਬੈਂਕ ਦਿਵਾਲੀਆ ਹੋ ਗਏ ਸਨ। ਜੇਕਰ ਫਿਰ ਮੰਦੀ ਦਾ ਦੌਰ ਆਉਂਦਾ ਹੈ ਤਾਂ ਸਰਕਾਰੀ ਮੁਲਾਜ਼ਮਾਂ ਦਾ ਬੁਢਾਪਾ ਰੁਲ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਈ ਸਾਲ ਪਹਿਲਾਂ ਐੱਨਪੀਐੱਸ 'ਚ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰ 'ਚ ਲਿਆ ਕੇ ਇਸ ਨੂੰ ਕਈ ਸੂਬਿਆਂ 'ਚ ਲਾਗੂ ਕਰਵਾ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਅਜੇ ਤਕ ਚੁੱਪੀ ਧਾਰੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਬਾਕੀਆਂ ਸੂਬਿਆਂ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ ਐੱਨਪੀਐੱਸ 'ਚ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰ 'ਚ ਇਸ ਨੂੰ ਲਾਗੂ ਕਰੇ ਤਾਂ ਕਿ ਮੁਲਾਜ਼ਮ ਸੁਰੱਖਿਅਤ ਰਹਿ ਸਕਣ। ਇਸ ਮੌਕੇ ਹਰਦੀਪ ਕੁਮਾਰ, ਰਮਨ ਸਹੋਤਾ,ਜਸਵੀਰ ਸਿੰਘ, ਬਰਜਿੰਦਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਸਲਾਮਦੀਨ ਬਾਬਾ, ਸੋਹਣ ਲਾਲ, ਰਾਜੇਸ਼ ਕੁਮਾਰ ਅਮਲੋਹ, ਰਣਧੀਰ ਸਿੰਘ, ਗੁਰਵਿੰਦਰ ਸਿੰਘ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ, ਕੁਲਜੀਤ ਕੌਰ, ਗੁਰਮੀਤ ਸਿੰਘ ਆਦਿ ਮੌਜੂਦ ਸਨ।