ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਸਮਾਜਿਕ ਸੰਘਰਸ਼ ਪਾਰਟੀ (ਐੱਸਐੱਸਪੀ) ਪੰਜਾਬ ਵਲੋਂ ਸੂਬਾ ਮੀਤ ਪ੍ਰਧਾਨ ਹਰਚੰਦ ਸਿੰਘ ਜਖਵਾਲੀ ਦੀ ਅਗਵਾਈ ਵਿੱਚ ਰਾਸ਼ਟਰਪਤੀ ਭਾਰਤ ਦੇ ਨਾਮ ਮੰਗ ਪੱਤਰ ਦੇ ਕੇ ਤਿੰਨੋਂ ਖੇਤੀ ਕਾਨੂੰੂਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਦੇ ਕਿਸਾਨ ਅਤੇ ਮਜ਼ਦੂਰ ਪਿਛਲੇ 6 ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ, ਜਿਸ ਦੌਰਾਨ 2 ਮਹੀਨੇ ਤੋਂ ਠੰਢ ਵਿੱਚ ਬੈਠ ਕੇ ਅੰਦੋਲਨ ਕਰ ਰਹੇ ਹਨ, ਪ੍ਰੰਤੂ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਉਕਤ ਕਾਨੂੰਨ ਤੇ ਕੋਈ ਗੱਲਬਾਤ ਨਹੀਂ ਕੀਤੀ ਗਈ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਉਕਤ ਕਾਨੂੰਨਾਂ ਨੂੰ ਰੱਦ ਕਰੇ। ਇਸ ਸਬੰਧੀ ਇੱਕ ਮੰਗ ਪੱਤਰ ਐੱਸਪੀ ਰਵਨੀਤ ਸਿੰਘ ਵਿਰਕ ਨੂੰ ਸੌਂਪਿਆ ਗਿਆ। ਇਸ ਮੌਕੇ ਹਰਚੰਦ ਸਿੰਘ ਜਖਵਾਲੀ ਵਾਇਸ ਪ੍ਰਧਾਨ ਪੰਜਾਬ, ਲਖਵੀਰ ਸਿੰਘ, ਬਾਗ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਧਤੌਦਾ, ਬਲਵੀਰ ਸਿੰਘ ਸਾਬਕਾ ਪੰਚ ਨਲੀਨੀ, ਸੁਰਜੀਤ ਸਿੰਘ ਸਲਾਹਕਾਰ, ਸਾਹਿਬ ਕੌਰ, ਅਜੈਬ ਸਿੰਘ ਜਖਵਾਲੀ, ਨੰਬਰਦਾਰ ਮੇਵਾ ਸਿੰਘ ਬਹਿਲੋਲਪੁਰ, ਸ਼ਮਸ਼ੇਰ ਸਿੰਘ ਨਲੀਨੀ, ਸਰਬਜੋਤ ਕੌਰ, ਅਮਰੀਕ ਸਿੰਘ ਕੈਸ਼ੀਅਰ ਪਟਿਆਲਾ ਆਦਿ ਮੌਜੂਦ ਸਨ।