ਕੇਵਲ ਸਿੰਘ,ਅਮਲੋਹ

ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਵਾਸੀ ਵਿਕਾਸ ਕਾਰਜ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਜਿਸ ਕਾਰਨ ਸ਼ਹਿਰ 'ਚ ਫੈਲੀ ਗੰਦਗੀ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰਰੀਤ ਸਿੰਘ ਰਾਜੂ ਖੰਨਾ ਨੇ ਮੰਡੀ ਗੋਬਿੰਦਗੜ੍ਹ ਦੇ ਓਵਰ ਬਿ੍ਜ ਪੁਲ ਦੇ ਜਲਦ ਨਿਰਮਾਣ ਕਰਵਾਉਣ ਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਅਧੀਨ ਆਈਆਂ ਕਾਲੋਨੀਆਂ ਤੇ ਪਿੰਡਾਂ ਦਾ ਰੁਕਿਆ ਵਿਕਾਸ ਜਲਦ ਸ਼ੁਰੂ ਕਰਵਾਉਣ ਲਈ ਐੱਸਡੀਅੱੈਮ ਅਮਲੋਹ ਅਨੰਦ ਸਾਗਰ ਸ਼ਰਮਾ ਨੂੰੂੰ ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ ਹੈ ਤੇ ਉਥੇ ਦੇਖਿਆ ਗਿਆ ਕਿ ਵਿਕਾਸ ਕਾਰਜ ਤਾਂ ਕੀ ਹੋਣੇ ਸਨ ਉਥੇ ਸਫ਼ਾਈ ਵੀ ਨਹੀਂ ਕੀਤੀ ਗਈ ਜਿਸ ਕਾਰਨ ਫੈਲੀ ਗੰਦਗੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿਚ ਜੋ ਵੱਡੀ ਸਮੱਸਿਆ ਓਵਰ ਬਿ੍ਜ ਪੁਲ ਦੀ ਹੈ ਜਦੋਂ ਕਿ ਅਕਾਲੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਓਵਰ ਬਿ੍ਜ ਪੁਲ ਦੇ ਨਿਰਮਾਣ ਲਈ ਨੀਂਹ ਪੱਥਰ ਰੱਖ ਕੇ ਕਰੋੜਾ ਰੁਪਏ ਵੀ ਵਿਭਾਗ ਪਾਸ ਭੇਜ ਦਿੱਤੇ ਗਏ ਸਨ ਪਰ ਅਜੇ ਤੱਕ ਇਸ ਰੇਲਵੇ ਓਵਰ ਬਿ੍ਜ ਪੁਲ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਅਤੇ ਹਰ ਰੋਜ਼ ਕਾਂਗਰਸੀਆਂ ਵੱਲੋਂ ਸ਼ਹਿਰ ਦੇ ਵਿਕਾਸ ਦੇ ਵੱਡੇ ਦਾਅਵੇ ਕਰਕੇ ਸਿਰਫ ਤੇ ਸਿਰਫ ਨਗਰ ਕੌਂਸਲ ਦੀਆਂ ਚੋਣਾਂ ਆਉਂਦੀਆਂ ਦੇਖ ਫੋਕੇ ਨੀਂਹ ਪੱਥਰ ਹੀ ਰੱਖੇ ਜਾ ਰਹੇ ਹਨ। ਗਰਾਊਂਡ ਪੱਧਰ 'ਤੇ ਕਿਧਰੇ ਵੀ ਕੋਈ ਵਿਕਾਸ ਨਹੀਂ ਹੋ ਰਿਹਾ। ਰਾਜੂ ਖੰਨਾ ਨੇ ਅੱੈਸਡੀਅੱੈਮ ਨੂੰ ਮੰਡੀ ਗੋਬਿੰਦਗੜ੍ਹ ਦੇ ਵੱਖ ਵੱਖ ਵਾਰਡਾਂ ਦੀਆਂ ਸਮੱਸਿਆਵਾਂ ਤੋਂ ਵਿਸਥਾਰ 'ਚ ਜਾਣੂ ਵੀ ਕਰਵਾਇਆ ਗਿਆ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਅੰਦਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਅਧਿਕਾਰੀਆਂ ਤੇ ਸਰਕਾਰ ਵੱਲੋਂ ਓਵਰ ਬਿ੍ਜ ਪੁਲ ਦਾ ਕੰਮ ਤੇ ਮਰਜ ਕੀਤੀਆਂ ਕਾਲੋਨੀਆਂ ਤੇ ਪਿੰਡਾਂ ਦਾ ਵਿਕਾਸ ਸ਼ੁਰੂ ਨਾ ਕੀਤਾ ਤਾਂ ਅਕਾਲੀ ਦਲ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ, ਕਾਂਗਰਸ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰੇਗਾ। ਇਸ ਮੌਕੇ ਨਾਜਰ ਸਿੰਘ ਸੰਤਨਗਰ, ਜਰਨੈਲ ਸਿੰਘ ਮਾਜਰੀ, ਕੁਲਵਿੰਦਰ ਸਿੰਘ ਭੰਗੂ, ਹਲਕਾ ਯੂਥ ਪ੍ਰਧਾਨ ਹਰਪ੍ਰਰੀਤ ਸਿੰਘ ਵਿੱਕੀ ਚਾਹਲ, ਕੌਂਸਲਰ ਬਲਦੇਵ ਸਿੰਘ ਭੰਗੂ, ਕੌਂਸਲਰ ਬਿਕਰਮ ਸਿੰਘ ਬੀਕਾ, ਬਲਵਿੰਦਰ ਸਿੰਘ ਡਡਹੇੜੀ, ਯੂਥ ਆਗੂ ਗੁਰਜੀਤ ਸਿੰਘ ਕੋਟਲਾ, ਯੂਥ ਆਗੂ ਰਾਜੀਵ ਵਰਮਾ, ਨੰਬਰਦਾਰ ਬਚਿੱਤਰ ਸਿੰਘ ਬੈਣਾ, ਨੰਬਰਦਾਰ ਗੁਰਮੀਤ ਸਿੰਘ ਡਡਹੇੜੀ, ਐੱਸਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਪੱਪੀ, ਰਣਧੀਰ ਸਿੰਘ ਬਾਗੜੀਆ ਤੇ ਧਰਮਪਾਲ ਭੜੀ ਪੀਏ ਮੌਜੂਦ ਸਨ।