ਪੱਤਰ ਪ੍ਰਰੇਰਕ,ਮੰਡੀ ਗੋਬਿੰਦਗੜ੍ਹ : ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜਿੰਦਰ ਬਿੱਟੂ ਦੀ ਅਗਵਾਈ ਵਿੱਚ ਵਿਧਾਇਕ ਕਾਕਾ ਰਣਦੀਪ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ 5 ਫਰਵਰੀ ਨੂੰ ਭਾਈ ਮਰਦਾਨਾ ਜੀ ਦੇ ਜਨਮ ਦਿਵਸ 'ਤੇ ਪੰਜਾਬ ਭਰ 'ਚ ਸਰਕਾਰੀ ਛੁੱਟੀ ਕਰਨ ਦੀ ਮੰਗ ਕੀਤੀ ਗਈ। ਵਿਧਾਇਕ ਰਣਦੀਪ ਨੇ ਸੁਸਾਇਟੀ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖਣਗੇ ਤੇ ਇਸ ਦਿਨ ਛੁੱਟੀ ਕਰਨ ਲਈ ਵੀ ਅਪੀਲ ਕਰਨਗੇ। ਇਸ ਮੌਕੇ ਰਾਜਿੰਦਰ ਬਿੱਟੂ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਲੰਮਾ ਸਮਾਂ ਕੁੱਲ ਦੁਨੀਆਂ ਦੇ ਸਾਂਝੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਉਦਾਸੀਆਂ 'ਚ ਸ਼ਾਮਲ ਰਹੇ ਤੇ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਭਾਈ ਸਾਹਿਬ ਦਾ ਦਰਜਾ ਦੇ ਕੇ ਸਨਮਾਨ ਨਿਵਾਜਿਆ ਸੀ। ਇਸ ਲਈ ਭਾਈ ਮਰਦਾਨਾ ਜੀ ਦੇ ਜਨਮ ਦਿਵਸ 'ਤੇ ਛੁੱਟੀ ਹੋਣੀ ਚਾਹੀਦੀ ਹੈ ਤਾਂ ਕਿ ਨਵੀਂ ਪੀੜ੍ਹੀ ਨੂੰ ਮਰਦਾਨਾ ਜੀ ਦੇ ਜੀਵਨ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਸੁਸਾਇਟੀ ਸੀਨੀਅਰ ਮੀਤ ਪ੍ਰਧਾਨ ਜੀਤ ਖਾਨ ਗੋਰੀਆ, ਬੂਟੇ ਸ਼ਾਹ ਅਮਲੋਹ, ਕਮਲਜੀਤ, ਰਾਜ ਕੁਮਾਰ ਲਾਡੀ, ਇਕਬਾਲ ਗਿਦਰੀ, ਅਨਵਰ ਪਾਲੀ, ਜਸਮੀਤ ਸਿੰਘ ਰਾਜਾ, ਬਲਵਿੰਦਰ ਸਿੰਘ ਗੁਰਦਨਪੁਰ, ਪੀਏ ਰਾਮ ਕ੍ਰਿਸ਼ਨ ਭੱਲਾ, ਗੁਰਿੰਦਰਪਾਲ ਸਿੰਘ ਹੈਪੀ, ਸਤਵਿੰਦਰ ਸੂਦ ਹੈਪੀ, ਸੰਜੀਵ ਦੱਤਾ, ਜਗਵੀਰ ਸਲਾਣਾ, ਹਰਵਿੰਦਰ ਵਾਲੀਆ, ਸਰਪੰਚ ਗੁਰਪ੍ਰਰੀਤ ਸਿੰਘ ਗਰੇਵਾਲ, ਨਵਰਾਜ ਕੁੰਭੜਾ, ਬਲਵੀਰ ਸਿੰਘ ਮਿੰਟੂ, ਸਰਪੰਚ ਜਰਨੈਲ ਸਿੰਘ, ਸਚਿਨ ਵਰਮਾ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਬੱਬੂ ਆਦਿ ਮੌਜੂਦ ਸਨ।