ਸਟਾਫ਼ ਰਿਪੋਰਟਰ,ਫ਼ਤਹਿਗੜ੍ਹ ਸਾਹਿਬ : ਬੀਤੇ ਦਿਨੀਂ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਵਾਹਿਦ ਮੁਹੰਮਦ ਅਤੇ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਦੀ ਐੱਨਐੱਚਐੱਮ ਵਿੱਚ ਘੱਟ ਤਨਖਾਹ 'ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਨੁੰ ਲੈ ਕੇ ਮਿਸ਼ਨ ਡਾਇਰੈਕਟਰ ਤੇਜਪ੍ਰਤਾਪ ਸਿੰਘ ਫੂਲਕਾ ਆਈਏਐੱਸ,ਡਾਇਰੈਕਟਰ ਸਿਹਤ ਅਤੇ ਸੇਵਾਵਾਂ ਡਾ. ਅਰੀਤ ਕੌਰ, ਐੱਚਆਰ ਮੈਨੇਜਰ ਮੀਨੂੰ ਲਖਣਪਾਲ,ਸਹਾਇਕ ਵਿੱਤ ਕੰਟਰੋਲਰ ਸੀਏਸੌਰਵ ਗੁਪਤਾ ਨਾਲ ਚੰਡੀਗੜ੍ਹ ਮੁੱਖ ਦਫਤਰ ਵਿਖੇ ਪੈਨਲ ਮੀਟਿੰਗ ਹੋਈ। ਸਟੇਟ ਯੂਨੀਅਨ ਦੇ ਆਗੂ ਹਰਪਾਲ ਸਿੰਘ ਸੋਢੀ ਅਤੇ ਅਮਰਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਅਧਿਕਾਰੀਆਂ ਸਾਹਮਣੇ ਐੱਨਐੱਚਐੱਮ ਅਧੀਨ ਕੰਮ ਕਰਦੇ ਠੇਕਾ ਕਰਮਚਾਰੀਆਂ ਦੀਆਂ ਕਾਫੀ ਮੰਗਾਂ ਰੱਖੀਆਂ ਗਈਆਂ ਤੇ ਜਿਨ੍ਹਾਂ ਵਿੱਚੋਂ ਕਾਫੀ ਮੰਗਾਂ ਮੌਕੇ 'ਤੇ ਮੰਨ ਲਈਆਂ ਗਈਆਂ। ਪੈਨਲ ਮੀਟਿੰਗ ਵਿੱਚ ਹਾਜ਼ਰ ਉੱਚ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਹੀ ਜਲਦ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੁੰ ਮੈਡੀਕਲ ਸਹੂਲਤ ਵਾਸਤੇ ਸਮੇਤ ਪਰਿਵਾਰ ਗਰੁੱਪ ਬੀਮਾ ਦੀ ਸਹੂਲਤ ਦਿੱਤੀ ਜਾਵੇਗੀ, ਐੱਨਐੱਚਐੱਮ ਕਰਮਚਾਰੀਆਂ ਨੂੰ ਸਰਕਾਰੀ ਕੁਆਟਰਾਂ ਵਿੱਚ ਘੱਟੋ ਘੱਟ ਐੱਚਆਰ ਏ ਤੇ ਰਹਿਣ ਦੀ ਸਹੂਲਤ ਦਿੱਤੀ ਜਾਵੇਗੀ,ਕਮਾਈ ਛੂੱਟੀ ਅਤੇ ਪੈਟਰਨਿਟੀ ਛੁੱਟੀ ਦਿੱਤੀ ਜਾਵੇਗੀ, ਰਿਟਾਇਰਮੈਂਟ ਉਮਰ 58 ਸਾਲ ਤੋਂ ਵਧਾ ਕੇ 60 ਸਾਲ ਕੀਤੀ ਜਾਵੇਗੀ ,ਸਾਲਾਨਾ ਵਾਧਾ 6 ਪ੍ਰਤੀਸ਼ਤ ਤੋਂ ਵਧਾਇਆ ਜਾਵੇਗਾ, ਰੈਗੂਲਰ ਨੌਕਰੀਆਂ ਵਿੱਚ ਉਮਰ ਦੀ ਛੋਟ ਤੋਂ ਇਲਾਵਾ ਟੈਸਟ ਵਿੱਚ ਵਾਧੂ 25 ਅੰਕਾਂ ਦੀ ਗਰੇਸ ਦੇਣ ਦੀ ਮੰਗ ਸਵੀਕਾਰ ਕੀਤੀ ਗਈ। ਇਸ ਮੌਕੇ ਉੱਚ ਅਧਿਕਾਰੀਆਂ ਤੋਂ ਇਲਾਵਾ ਯੂਨੀਅਨ ਦੇ ਆਗੂ ਡਾ. ਵਾਹਿਦ ਮੁਹੰਮਦ, ਜੋਗਿੰਦਰ ਸਿੰਘ, ਗੁਲਸਨ ਕੁਮਾਰ, ਡਾ. ਸਿਵਰਾਜ, ਹਰਮਿਨਰਪਾਲ ਸਿੰਘ, ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਸੋਢੀ ਮੌਜੂਦ ਸਨ।
ਡਾਇਰੈਕਟਰ ਫੂਲਕਾ ਨੇ ਐੱਨਐੱਚਐੱਮ ਮੁਲਾਜ਼ਮਾਂ ਕਈ ਮੰਗਾਂ ਮੰਨੀਆਂ
Publish Date:Fri, 27 May 2022 05:24 PM (IST)
