ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ: ਬਲਾਕ ਵਿਕਾਸ ਪੰਚਾਇਤ ਦਫਤਰ ਸਰਹਿੰਦ ਵਿਖੇ ਬੀਡੀਪੀਓ ਮੋਹਿੰਦਰਜੀਤ ਸਿੰਘ ਦੀ ਅਗਵਾਈ ਵਿਚ ਪੰਚਾਇਤ ਸਕੱਤਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵਿਸ਼ੇਸ ਤੌਰ 'ਤੇ ਡੀਡੀਪੀਓ ਗੁਰਨੇਤਰ ਸਿੰਘ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਪਿੰਡਾਂ ਦੇ ਵਿਕਾਸ ਅਤੇ ਰਹਿੰਦੀਆਂ ਸ਼ਾਮਲਾਤ ਬੋਲੀਆਂ ਦੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਡੀਡੀਪੀਓ ਗੁਰਨੇਤਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਦੇ ਸੰੁਦਰੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਕੱਤਰਾਂ ਨੂੰ ਹਦਾਇਤ ਕੀਤੀ ਗਈ ਕਿ ਪਿੰਡਾਂ ਦੀਆਂ ਗ੍ਾਂਟਾਂ ਨੂੰ ਸਹੀ ਢੰਗ ਨਾਲ ਵਿਕਾਸ ਕਾਰਜ਼ਾਂ 'ਤੇ ਖਰਚ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਚਕੌਤੇ 'ਤੇ ਦੇਣ ਵਿਚ ਪੰਚਾਇਤ ਸਕੱਤਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਡੀਡੀਪੀਓ ਗੁਰਨੇਤਰ ਸਿੰਘ ਨੇ ਕਿਹਾ ਕਿ ਜੋ ਸਮੱਸਿਆਵਾਂ ਆ ਰਹੀਆਂ ਹਨ ਉਨ੍ਹਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਪੰਚਾਇਤ ਅਫਸਰ ਕੁਲਦੀਪ ਸਿੰਘ, ਸੁਪਰਡੈਂਟ ਨਾਜਰ ਸਿੰਘ, ਸਕੱਤਰ ਰਾਜਿੰਦਰ ਸਿੰਘ, ਹਤਿੰਦਰ ਕੁਮਾਰ ਹਨੀ, ਪਰਮ, ਹਰਵੀਰ ਸਿੰਘ, ਮਹੇਸ ਕੁਮਾਰ, ਅਮਰਜੀਤ ਕੌਰ, ਬਿਕਰਮ ਆਦਿ ਮੌਜੂਦ ਸਨ।