ਰਾਜਿੰਦਰ ਸਿੰਘ ਭੱਟ,ਫ਼ਤਹਿਗੜ੍ਹ ਸਾਹਿਬ: ਮਗਨਰੇਗਾ ਸਕੀਮ ਤਹਿਤ ਪਿੰਡ ਦੇ ਰਜਵਾਹੇ ਅਤੇ ਟੋਭਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਬਰਸਾਤ ਵਿਚ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਰੇਸ਼ਾਨੀ ਨਾ ਆਵੇ। ਇਹ ਪ੍ਰਗਟਾਵਾ ਮਗਨਰੇਗਾ ਦੇ ਏਪੀਓ ਨਰਜੀਤ ਕੌਰ ਨੇ ਗੱਲਬਾਤ ਕਰਨ ਮੌਕੇ ਕੀਤਾ। ਏਪੀਓ ਨਰਜੀਤ ਕੌਰ ਨੇ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਪਿਛਲੇ ਸਾਲ ਪੌਦੇ ਲਗਾਏ ਸਨ ਜਿਨ੍ਹਾਂ ਦਾ ਮਗਨਰੇਗਾ ਤਹਿਤ ਚੰਗੇ ਢੰਗ ਨਾਲ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਬਲਾਕ ਖੇੜਾ ਦੇ ਚਾਰ ਡਰੇਨਾਂ ਅਤੇ ਰਜਵਾਹਿਆਂ ਦੀ ਸਾਫ ਸਫਾਈ ਦਾ ਕੰਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੌਨਸੂਨ ਆਉਣ ਵਾਲਾ ਹੈ ਜਿਸ ਕਾਰਨ ਪੌਦੇ ਹੋਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਵਿਚ ਸ਼ੋਸਲ ਡਿਸਟੈਂਸ , ਮਾਸਕ ਮੂੰਹ 'ਤੇ ਲਗਾਕੇ ਰੱਖਣ ਅਤੇ ਹੱਥਾਂ ਨੂੰ ਧੋਣ ਲਈ ਸਾਬਣ ਅਤੇ ਸੈਨੇਟਾਈਜ਼ਰ ਵੀ ਰਖਵਾਇਆ ਗਿਆ ਹੈ। ਇਸ ਮੌਕੇ ਕਲਰਕ ਜਸਵੀਰ ਸਿੰਘ, ਜੀਐੱਸ ਸੁਰਿੰਦਰ ਕੌਰ, ਵਰਿੰਦਰ ਕੌਰ, ਡਾਟਾ ਅਪਰੇਟਰ ਜਸਵੀਰ ਸਿੰਘ ਆਦਿ ਮੌਜੂਦ ਸਨ।