ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਯੂਥ ਕਾਂਗਰਸ ਦੀ ਮੀਟਿੰਗ ਸੰਘੋਲ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰਰੀਤ ਸਿੰਘ ਮੀਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਸੂਬਾ ਕੋ ਇੰਚਾਰਜ਼ ਮੁਕੇਸ਼ ਕੁਮਾਰ ਅਤੇ ਜ਼ਿਲ੍ਹਾ ਇੰਚਾਰਜ ਸੰਦੀਪ ਮਲਹੋਤਰਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸ. ਪੀਤਾ ਨੇ ਜ਼ਿਲ੍ਹੇ ਦੇ ਅਹੁਦੇਦਾਰਾਂ ਲਈ 15 ਅਤੇ ਅਮਲੋਹ ਹਲਕੇ ਦੇ ਇੰਚਾਰਜ਼ ਅਮਿਤ ਚੰਦ ਸ਼ਰਮਾ ਲੱਕੀ ਨੇ ਹਲਕੇ ਦੇ ਅਹੁਦੇਦਾਰਾਂ ਲਈ 50 ਅਤੇ ਬੱਸੀ ਪਠਾਣਾਂ ਦੇ ਹਲਕਾ ਇੰਚਾਰਜ਼ ਅਮਰਜੀਤ ਸਿੰਘ ਨੇ 15 ਨਾਵਾਂ ਦੀ ਸਿਫਾਰਸ਼ ਕੀਤੀ। ਸ. ਪੀਤਾ ਨੇ ਦੱਸਿਆ ਕਿ ਹਾਈ ਕਮਾਂਡ ਨੂੰ ਸਿਫਾਰਸ਼ ਕੀਤੇ ਵਿਅਕਤੀਆਂ ਦੇ ਨਾਵਾਂ ਨੂੰ ਮਨਜ਼ੂਰੀ ਮਿਲਣ ਉਪਰੰਤ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਜਿਸ ਨੂੰ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ 'ਚ ਨੌਜਵਾਨ ਵਰਗ ਨੇ ਅਹਿਮ ਰੋਲ ਨਿਭਾਇਆ ਸੀ ਅਤੇ ਹੁਣ ਵੀ 2022 ਦੀਆਂ ਚੋਣਾਂ 'ਚ ਨੌਜਵਾਨ ਅਹਿਮ ਰੋਲ ਅਦਾ ਕਰਨਗੇ। ਸੂਬਾ ਕੋ ਇੰਚਾਰਜ਼ ਮੁਕੇਸ਼ ਕੁਮਾਰ ਨੇ ਦੱਸਿਆ ਕਿ 2020 ਦੀਆਂ ਚੋਣਾਂ ਨੂੰ ਲੈ ਕੇ ਮੇਰਾ ਬੂਥ ਸਭ ਤੋਂ ਮਜ਼ਬੂਤ ਏਜੰਡਾ ਤਿਆਰ ਕੀਤਾ ਗਿਆ ਹੈ ਜਿਸ ਨੂੰ ਸ਼ਹਿਰ ਦੇ ਹਰ ਮੁਹੱਲੇ ਅਤੇ ਪਿੰਡ-ਪਿੰਡ ਪਹੰੁਇਆ ਜਾਵੇਗਾ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਰਾਏਪੁਰ, ਸਰਪੰਚ ਗੁਰਜੀਤ ਸਿੰਘ ਅਜਨੇਰ, ਬੱਲੂ ਖਮਾਣੋਂ, ਰਾਜਵੀਰ ਸਿੰਘ ਲੁਹਾਰੀ, ਪੈਰੀ ਉਦਲਪੁਰ, ਐਡਵੋਕੇਟ ਰੁਪਿੰਦਰ ਸਿੰਘ ਰਾਮਗੜ੍ਹ, ਕੰਵਲਜੀਤ ਸਿੰਘ ਸਾਹੀ, ਅਮਨਿੰਦਰ ਸਿੰਘ ਕਾਲੇਵਾਲ, ਗੁਰਿੰਦਰ ਸਿੰਘ ਬੌੜ, ਮਨਦੀਪ ਸਿੰਘ ਮੁਸਤਫਾਬਾਦ ਆਦਿ ਮੌਜੂਦ ਸਨ।