ਪੱਤਰ ਪ੍ਰਰੇਰਕ,ਖਮਾਣੋਂ : ਅੱੈਸਓਆਈ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਸੀਨੀਅਰ ਐੱਸਓਆਈ ਆਗੂ ਵਿੱਕੀ ਮਿਡੂਖੇੜਾ ਅਤੇ ਜ਼ੋਨਲ ਪ੍ਰਧਾਨ ਸਰਬਜੀਤ ਸਿੰਘ ਿਝੰਜਰ ਦੀ ਅਗਵਾਈ 'ਚ ਐੱਸਓਆਈ ਮਾਲਵਾ ਜੋਨ-3 ਸੀਨੀਅਰ ਉੱਪ ਪ੍ਰਧਾਨ ਹਰਸ਼ ਸਿੰਘ ਸਰਵਾਰਾ ਸਮੇਤ ਸਾਰੇ ਆਗੂਆਂ ਨੇ ਸਾਂਝੇ ਬਿਆਨ 'ਚ ਕਿਹਾ ਕਿ ਇਸ ਮਹਾਮਾਰੀ ਦੇ ਦੌਰ 'ਚ ਲਾਕਡਾਊਨ ਹੋਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਸਮੇਤ ਜੋ ਸਮੱਸਿਆਵਾਂ ਆ ਰਹੀਆਂ ਹਨ ਲਈ ਜਥੇਬੰਦੀ ਹਰ ਇਕ ਲੋੜਵੰਦ ਵਿਦਿਆਰਥੀ ਦੀ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਜੋ ਵਿਦਿਆਰਥੀਆਂ ਲਈ ਪ੍ਰਰੀਖਿਆਵਾਂ ਨਿਸ਼ਚਿਤ ਹੋਣਗੀਆਂ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾਵੇਗਾ ਤੇ ਕਿਸੇ ਵੀ ਵਿਦਿਆਰਥੀ ਨੂੰ ਸਿੱਖਿਆ ਪ੍ਰਤੀ ਲੋੜ ਹੋਵੇਗੀ ਉਸਨੂੰ ਘਰ ਬੈਠੇ ਹੀ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ।