ਜਗਮੀਤ ਸਿੰਘ, ਅਮਲੋਹ

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਮੋਟੀਵੇਸ਼ਨਲ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਵਿਖੇ ਜ਼ਲਿ੍ਹਾ ਸਿੱਖਿਆ ਅਫਸਰ ਡਾ.ਪ੍ਰਭ ਸਿਮਰਨ ਕੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬਲਾਕ ਅਮਲੋਹ ਦੇ ਸਕੂਲ ਮੁਖੀਆਂ ਨਾਲ ਨੈੱਸ ਸਬੰਧੀ ਬਹੁਤ ਹੀ ਬਾਰੀਕੀ ਨਾਲ ਹਰ ਪਹਿਲੂ 'ਤੇ ਵਿਚਾਰ ਕਰਦੇ ਹੋਏ ਇਸ ਲਈ ਉਤਸ਼ਾਹਿਤ ਕੀਤਾ ਕਿ ਸਾਡੇ ਪੰਜਾਬ ਨੂੰ ਪਹਿਲੇ ਨੰਬਰ 'ਤੇ ਕਿਸ ਤਰਜਾਂ੍ਹ ਲੈ ਕੇ ਆਉਣਾ ਹੈ, ਦੀ ਹਰ ਪੱਖ ਤੋਂ ਜਾਣਕਾਰੀ ਮੁਹੱਈਆ ਕਰਵਾਈ ਗਈ। ਡਿਪਟੀ ਡੀਈਓ ਗੁਰਪ੍ਰਰੀਤ ਕੌਰ ਵਲੋਂ ਸਕੂਲਾਂ 'ਚ ਕੀਤੇ ਜਾ ਰਹੇ ਵਿਕਾਸ ਤੇ ਬੱਚਿਆਂ ਦੀ ਪੜ੍ਹਾਈ ਲਈ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹਰ ਸਕੂਲ ਬੱਚਿਆਂ ਲਈ ਪੇ੍ਰਰਨਾ ਸਰੋਤ ਹੋਵੇ। ਸਕੂਲਾਂ ਵਿੱਚ ਵੱਖ ਵੱਖ ਟੀਮਾਂ ਵਲੋਂ ਕੀਤੇ ਗਏ ਦੌਰਿਆਂ ਦੌਰਾਨ ਸਕੂਲਾਂ ਵਿੱਚ ਕੀਤੇ ਜਾ ਰਹੇ ਨੈਸ ਦੀ ਤਿਆਰੀ 'ਤੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਅਧਿਆਪਕ ਮਿਹਨਤ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਬੀਐੱਨਓ ਡਾ.ਆਰਕੇ ਸ਼ਰਮਾ, ਪਿੰ੍ਸੀਪਲ ਅਰਚਨਾ ਮਹਾਜਨ, ਸਿੱਖਿਆ ਸੁਧਾਰ ਟੀਮ ਦੇ ਮੈਂਬਰ, ਸਮੂਹ ਬੀਐੱਨਓ, ਸਕੂਲ ਪਿੰ੍ਸੀਪਲ ਆਦਿ ਮੌਜੂਦ ਸਨ।