ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਨਗਰ ਕੌਂਸਲ ਦਫ਼ਤਰ ਗੋਬਿੰਦਗੜ੍ਹ ਵੱਲੋਂ ਸ਼ਹਿਰ ਦੀ ਹਦੂਦ ਅੰਦਰ ਕੋਰੋਨਾ ਵਾਇਰਸ (ਕੋਵਿਡ-19) ਅਧੀਨ ਮਿਸ਼ਨ ਫਤਿਹ“ਤਹਿਤ ਕੱਪੜੇ ਦੇ ਮਾਸਕ ਆਮ ਪਬਲਿਕ ਨੂੰ ਵੰਡੇ ਗਏ ਅਤੇ ਇਸ ਦੇ ਨਾਲ ਹੀ ਸੰਦੀਪ ਕੁਮਾਰ ਅਤੇ ਪੰਕਜ਼ ਸ਼ੋਰੀ (ਸੈਨੇਟਰੀ ਇੰਸਪੈਕਟਰ) ਵੱਲੋਂ ਆਮ ਪਬਲਿਕ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਬਿਨਾਂਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ, ਹਮੇਸ਼ਾ ਮਾਸਕ ਲਗਾ ਕੇ ਰੱਖੋ, ਵਾਰ-ਵਾਰ ਹੱਥ ਧੋਵੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਅਤੇ ਆਪਸ 'ਚ ਦੂਰੀ ਬਣਾ ਕੇ ਰੱਖੋ। ਇਸ ਮੌਕੇ ਹਰਪ੍ਰਰੀਤ ਸਿੰਘ ਕਮਿਊਨਿਟੀ ਫੈਸਲੀਟੇਟਰ, ਅਜੈ, ਦਵਿੰਦਰ ਸਿੰਘ ਅਤੇ ਹੋਰ ਸਟਾਫ਼ ਮੌਜੂਦ ਸੀ।