ਕੇਵਲ ਸਿੰਘ,ਅਮਲੋਹ

ਮਾਘੀ ਮੈਮੋਰੀਅਲ ਕਾਲਜ ਫ਼ਾਰ ਵੂਮੈਨ ਅਮਲੋਹ ਅਤੇ ਵਿੱਦਿਅਕ ਸੰਸਥਾ ਰਾਧਾ ਵਾਟਿਕਾ ਗਰੁੱਖ ਖੰਨਾ ਵੱਲੋਂ 'ਰੁੱਖ ਲਗਾਓ ' ਸਮਾਗਮ ਉਲੀਕਿਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐੱਸਡੀਅੱੈਮ ਆਨੰਦ ਸਾਗਰ ਸ਼ਰਮਾ, ਵਿਸ਼ੇਸ਼ ਮਹਿਮਾਨ ਨਾਇਬ ਤਹਿਸੀਲਦਾਰ ਗੁਰਪ੍ਰਰੀਤ ਕੌਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫਤ ਅਤੇ ਕਲਭੂਸ਼ਣ ਸੋਫਤ ਅਤੇ ਰਾਧਾ ਵਾਟਿਕਾ ਵਿੱਦਿਅਕ ਟਰੱਸਟੀ ਮੈਂਬਰਜ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸੌਫਤ ਨੇ ਕਿਹਾ ਕਿ ਇਲਾਕੇ ਦਾ ਇਕੋ ਇਕ ਵੂਮੈਨ ਕਾਲਜ ਨੂੰ ਚਲਾਉਣ ਦੇ ਮਿਲੇ ਮੌਕੇ ਨੂੰ ਆਪਣੀ ਸੇਵਾ ਸਮਝਦੇ ਹੋਏ ਉੱਚੇ ਪੱਧਰ 'ਤੇ ਪਹੁੰਚਣ ਲਈ ਪੂਰੀ ਤਨਦੇਹੀ ਨਾਲ ਯਤਨ ਕਰਾਂਗੇ। ਇਸ ਸਮਾਗਮ ਨੂੰ ਰੰਗਾ ਰੰਗ ਬਣਾਉਣ ਲਈ ਮਾਘੀ ਮੈਮੋਰੀਅਲ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ, ਸੋਲੋ ਡਾਂਸ, ਕਵਿਤਾ, ਭਾਸ਼ਣ ਅਤੇ 'ਰੁੱਖ ਲਗਾਓ ਵਾਤਾਵਰਨ ਬਚਾਓ' ਦੇ ਸਬੰਧ ਵਿਚ ਸਕਿੱਟ ਪੇਸ਼ ਕੀਤੀ ਗਈ। ਨਾਇਬ ਤਹਿਸੀਲਦਾਰ ਗੁਰਪ੍ਰਰੀਤ ਕੌਰ ਵੱਲੋਂ ਸੈਨੇਟਰੀ ਬੈਡਿੰਗ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਅਤੇ ਐੱਸਡੀਅੱੈਮ ਵੱਲੋਂ ਸਮਾਗਮ ਦੀ ਰਸਮ ਨੂੰ ਪੂਰਾ ਕਰਨ ਲਈ ਪੌਦੇ ਲਗਾਏ ਗਏ। ਇਸ ਮੌਕੇ ਅੱੈਸਡੀਅੱੈਮ ਆਨੰਦ ਸਾਗਰ ਨੇ ਕਿਹਾ ਕਿ ਹਰ ਇਨਸਾਨ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਵਾਤਾਵਰਨ ਨੂੰ ਬਚਾਉਣ ਲਈ ਇਨ੍ਹਾਂ ਦਾ ਵੱਡਾ ਯੋਗਦਾਨ ਹੈ ਉਥੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਲਗਨ ਨਾਲ ਕਰਨ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਮੰਜਲ ਹਾਸਲ ਕਰ ਸਕਣ। ਰਾਧਾ ਵਾਟਿਕਾ ਵਿੱਦਿਅਕ ਸੰਸਥਾ ਤੇ ਮਾਘੀ ਮੈਮੋਰੀਅਲ ਵਿੱਦਿਅਕ ਸੰਸਥਾ ਦੇ ਡਾਇਰੈਕਟਰ ਅਰਵਿੰਦ ਸੱਕਰਸੂਧਾ ਵੱਲੋਂ ਮਾਘੀ ਮੈਮੋਰੀਅਲ ਵਿੱਦਿਅਕ ਸੰਸਥਾ ਨੂੰ ਉੱਚੇ ਮੁਕਾਮ 'ਤੇ ਪਹੁੰਚਾਉਣ ਲਈ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫਤ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਪਿ੍ਰੰਸੀਪਲ ਡਾ.ਮਨਦੀਪ ਕੌਰ ਨੇ ਰਾਧਾ ਵਾਟਿਕਾ ਮੈਨੇਜਮੈਂਟ ਵੱਲੋਂ ਇਸ ਕਾਲਜ ਨੂੰ ਭਵਿੱਖ 'ਚ ਉੱਚੇ ਮੁਕਾਮ 'ਤੇ ਪਹੁੰਚਾਉਣ ਲਈ ਵਿਦਿਆਰਥੀਆਂ ਦੀਆਂ ਲੋੜੀਂਦੀਆਂ ਲੋੜਾਂ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਲਈ ਸਹੂਲਤਾਂ ਦਾ ਪ੍ਰਬੰਧ ਕਰਵਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਦੇ ਪੀਏ ਰਾਮ ਕ੍ਰਿਸ਼ਨ ਭੱਲਾ, ਨਗਰ ਕੌਂਸਲ ਅਮਲੋਹ ਦੀ ਪ੍ਰਧਾਨ ਕਿਰਨ ਸੁਦ, ਜੋਰਾ ਸਿੰਘ ਗਿੱਲ, ਮੇਜਰ ਸੰਦੀਪ ਵਿਨਾਇਕ, ਦਰਸ਼ਨ ਸਿੰਘ ਚੀਮਾ, ਜੋਗਿੰਦਰ ਸਿੰਘ, ਡਾ. ਅਰਜਨ ਸਿੰਘ, ਸੁਰਜਨ ਸਿੰਘ ਮਹਿਮੀ, ਸ਼ਿਵ ਕੁਮਾਰ, ਦੇਸ਼ਰਾਜ ਨੰਦਾ, ਬਲਦੇਵ ਸੇਢਾ, ਹੈਪੀ ਸੂਦ, ਹਰਮੇਸ਼ ਕੁਮਾਰ ਗੁਪਤਾ, ਐਡਵੋੋਕੇਟ ਕੇਵਲ ਕਿ੍ਸ਼ਨ ਗਰਗ, ਐਡਵੋਕੇਟ ਅਸ਼ਵਨੀ ਅਬਰੋਲ, ਸੋਹਣ ਲਾਲ ਅਬਰੋਲ, ਡਾ. ਯਸ਼ਮਿਨ ਸੋਫਤ ਪੋ੍. (ਏਅੱੈਸ ਕਾਲਜ ਖੰਨਾ), ਪਿ੍ਰੰਸੀਪਲ ਅਨੁਪਮਾ ਸ਼ਰਮਾ, ਪਿ੍ਰੰਸੀਪਲ ਡਾ.ਮੰਜਲੀ ਮੈਨੇਨ, ਪਿ੍ਰੰਸੀਪਲ ਡਾ.ਮਨਦੀਪ ਕੌਰ (ਮਾਘੀ ਮੈਮੋਰੀਅਲ ਕਾਲਜ ਫ਼ਾਰਵੂਮੈਨ), ਪਿ੍ਰੰਸੀਪਲ ਬੇਅੰਤ ਸਿੰਘ, ਸਮੂਹ ਸਟਾਫ਼ ਮੈਂਬਰ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ, ਆਰਵੀ ਮਾਡਲ ਸਕੂਲ, ਮਾਘੀ ਮੈਮੋਰੀਅਲ ਸਕੂਲ ਤੇ ਕਾਲਜ ਅਤੇ ਵਿਦਿਆਰਥੀ ਸ਼ਾਮਲ ਸਨ।