ਕੇਵਲ ਸਿੰਘ, ਅਮਲੋਹ : ਐੱਨਐੱਸਯੂਆਈ ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਦਾ ਅਮਲੋਹ ਪਹੁੰਚਣ 'ਤੇ ਕਾਂਗਰਸੀ ਆਗੂਆਂ ਅਤੇ ਐੱਨਐੱਸਯੂਆਈ ਦੇ ਨੌਜਵਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਉਥੇ ਹੀ ਅਕਸ਼ੈ ਸ਼ਰਮਾ ਦਾ ਜ਼ਿਲ੍ਹਾ ਪ੍ਰਧਾਨ ਜਗਦੀਪ ਮਾਨ ਦੀ ਅਗਵਾਈ ਵਿਚ ਵਿਸ਼ੇਸ਼ ਸਨਮਾਨ ਵੀ ਹੋਇਆ। ਅਕਸ਼ੈ ਸ਼ਰਮਾ ਨੇ ਕਿਹਾ ਕਿ ਹਲਕਾ ਅਮਲੋਹ ਦੇ ਕਾਂਗਰਸੀ ਆਗੂਆਂ ਅਤੇ ਜਥੇਬੰਦੀ ਦੇ ਨੌਜਵਾਨਾਂ ਵੱਲੋਂ ਮਿਲਿਆ ਮਾਣ ਸਨਮਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਐੱਨਐੱਸਯੂਆਈ ਦੀ ਟੀਮ ਦੇ ਨੌਜਵਾਨ ਮਿਹਨਤ ਨਾਲ ਕੰਮ ਕਰ ਹਨ ਅਤੇ ਜਥੇਬੰਦੀ ਵੱਲੋਂ ਕਾਂਗਰਸ ਪਾਰਟੀ ਨੂੰ ਹੋਰ ਜਿਆਦਾ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ 2022 ਵਿੱਚ ਕਾਂਗਰਸ ਪਾਰਟੀ ਨੂੰ ਮੁੜ ਸੱਤਾ 'ਚ ਲਿਆਉਣ ਲਈ ਅੱੈਨਐੱਸਯੂਆਈ ਅਹਿਮ ਰੋਲ ਨਿਭਾਏਗੀ ਉਥੇ ਹੀ ਵਿਦਿਆਰਥੀਆਂ ਦੀ ਹਰ ਸਮੱਸਿਆ ਦਾ ਹੱਲ ਵੀ ਜਥੇਬੰਦੀ ਵੱਲੋਂ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਖਨਿਆਣ, ਪ੍ਰਧਾਨ ਜਸਵੰਤ ਸਿੰਘ ਖਨਿਆਣ, ਜ਼ਿਲ੍ਹਾ ਪ੍ਰਧਾਨ ਜਗਦੀਪ ਮਾਨ, ਸਪੋਕਸਮੈਨ ਸ਼ਰਨ ਭੱਟੀ, ਪ੍ਰਧਾਨ ਜੱਗੀ ਬੜੈਚਾਂ, ਮੀਤ ਪ੍ਰਧਾਨ ਦਲਜੋਤ ਅੌਜਲਾ, ਗੁਰਦੀਪ ਅੌਜਲਾ ਆਦਿ ਮੌਜੂਦ ਸਨ।