ਪਰਮਵੀਰ ਸਿੰਘ, ਸੰਘੋਲ : 'ਆਪ' ਆਗੂ ਸੁਖਵੀਰ ਸਿੰਘ ਪੰਡਾ ਵੱਲੋਂ ਪਿੰਡ ਸਿੱਧੂਪਰ ਕਲਾਂ ਵਿਖੇ ਆਕਸੀ ਮੀਟਰ ਦੁਆਰਾ ਲੋਕਾਂ ਦੇ ਆਕਸੀਜਨ ਦੀ ਜਾਂਚ ਦਾ ਕਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪਿੰਡਾਂ ਵਿੱਚ ਆਕਸੀ ਮੀਟਰ ਵੰਡੇ ਗਏ ਹਨ। ਜਿਨ੍ਹਾਂ ਦੀ ਸਹਾਇਤਾ ਨਾਲ ਸ਼ੱਕੀ ਕੋਰੋਨਾ ਪੀੜਤਾਂ ਦੀ ਜਾਂਚ ਸੰਭਵ ਹੈ। ਅਜਿਹੇ ਨਾਲ ਸਮੇਂ ਸਿਰ ਰੋਗੀ ਦੀ ਪਛਾਣ ਹੋਣ ਨਾਲ ਉਸ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਆਗੂ ਪੰਡਾ ਨੇ ਕਿਹਾ ਕਿ 'ਆਪ' ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਵਲੰਟੀਅਰ ਅਣਥੱਕ ਮਿਹਨਤ ਕਰ ਰਹੇ ਹਨ। ਇਸ ਮੌਕੇ ਹਰਜਿੰਦਰ ਸਿੰਘ, ਨਾਹਰ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ ਆਦਿ ਮੌਜੂਦ ਸਨ।