ਪੱਤਰ ਪ੍ਰਰੇਰਕ, ਅਮਲੋਹ : ਡਰਾਈ ਡੇਅ ਤਹਿਤ ਸਿਹਤ ਵਿਭਾਗ ਅਤੇੇ ਨਗਰ ਕੌੌਂਸਲ ਅਮਲੋਹ ਦੀਆਂ ਟੀਮਾਂ ਵੱਲੋੋਂ ਸ਼ਹਿਰ ਦੇ ਵਾਰਡ ਨੰਬਰ-3 ਵਿਖੇ ਘਰ-ਘਰ ਜਾ ਕੇ ਫਰਿੱਜ਼ਾਂ ਅਤੇ ਕੂਲਰਾਂ ਦੀ ਚੈਕਿੰਗ ਕੀਤੀ ਗਈ ਜਿੱਥੇ ਮੱਛਰ ਦਾ ਲਾਰਵਾ ਮਿਲਿਆ ਉਨ੍ਹਾਂ ਦੇ ਟੀਮਾਂ ਵੱਲੋਂ ਚਲਾਨ ਵੀ ਕੱਟੇ ਗਏ ਉਥੇ ਹੀ ਲੋਕਾਂ ਨੂੰੂ ਜਾਗਰੂਕ ਕਰਦਿਆਂ ਟੀਮਾਂ ਨੇ ਕਿਹਾ ਕਿ ਜਿੱਥੇ ਵੀ ਇੱਕ ਹਫਤੇ ਤੋਂ ਵੱਧ ਸਾਫ ਪਾਣੀ ਖੜ੍ਹਾ ਰਹਿੰਦਾ ਹੈ ਉਸ ਵਿੱਚ ਡੇਂਗੂ ਦਾ ਮੱਛਰ ਅੰਡੇ ਦਿੰਦਾ ਹੈ ਜਿਸ ਤੋਂ ਲਾਰਵਾ ਪੈਦਾ ਹੋ ਕੇ ਮੱਛਰ ਬਣ ਜਾਂਦਾ ਹੈ। ਇਹ ਲਾਰਵਾ ਘਰ ਅੱਗੇ ਰੱਖੇ ਜਾਨਵਰਾਂ ਵਾਸਤੇ ਭਾਂਡੇ, ਛੱਤਾਂ 'ਤੇ ਪਏ ਟਾਇਰਾਂ, ਟੁੱਟੇ ਭਾਂਡੇ ਅਤੇ ਫਰਿੱਜਾਂ ਦੀਆਂ ਬੈਕ ਸਾਈਡ ਵਾਲੀਆਂ ਬਾਲਟੀਆਂ ਵਿੱਚ ਪੈਦਾ ਹੁੰਦਾ ਹੈ ਇਸ ਲਈ ਜਿਆਦਾ ਸਮਾਂ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਇਸ ਮੌਕੇ ਤੇਜਾ ਸਿੰਘ, ਮੋਹਣ ਸਿੰਘ, ਮਨਦੀਪ ਸਿੰਘ, ਸੰਦੀਪ ਕੁਮਾਰ, ਮਨਦੀਪ ਸਿੰਘ ਆਦਿ ਮੌਜੂਦ ਸਨ।