ਕੇਵਲ ਸਿੰਘ,ਅਮਲੋਹ

ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਆਪਣੇ ਪਿਤਾ ਸਵਰਗੀ ਗੁਰਦਰਸ਼ਨ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਯਾਦ ਨੂੰ ਸਮਰਪਿਤ ਅਮਲੋਹ ਵਿੱਚ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਕੱਤਰ ਸ਼ਹਿਰ ਵਾਸੀਆਂ ਨੂੰ ਹਰ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਰਣਦੀਪ ਸਿੰਘ ਨੇ ਕਿਹਾ ਕਿ ਮੈਂ ਕਈ ਵਾਰ ਦੇਖਿਆ ਕਿ ਅਮਲੋਹ ਸ਼ਹਿਰ ਦੇ ਮੇਰੇ ਸਤਿਕਾਰਯੋਗ ਬਜ਼ੁਰਗ ਇਕੱਠੇ ਹੋ ਕੇ ਸੜਕਾਂ ਨੇੜੇ ਅਖ਼ਬਾਰ ਪੜ੍ਹਦੇ ਰਹਿੰਦੇ ਸਨ ਅਤੇ ਮੇਰੇ ਮਨ ਵਿੱਚ ਆਇਆ ਕਿ ਬਜ਼ੁਰਗਾਂ ਦੇ ਅਖ਼ਬਾਰ ਪੜ੍ਹਨ ਲਈ ਕੋਈ ਉਪਰਾਲਾ ਕੀਤਾ ਜਾਵੇ ਅਤੇ ਸ਼ਹਿਰ ਦੇ ਸੂਝਵਾਨ ਲੋਕਾਂ ਵੱਲੋਂ ਸਲਾਹ ਦਿੱਤੀ ਕਿ ਸਵਰਗੀ ਗੁਰਦਰਸ਼ਨ ਸਿੰਘ ਨਾਭਾ ਦੇ ਨਾਮ 'ਤੇ ਲਾਇਬ੍ਰੇਰੀ ਖੋਲੀ ਜਾਵੇ ਅਤੇ ਮੇਰਾ ਵੀ ਮਨ ਭਰ ਆਇਆ ਅਤੇ ਮੈਂ ਹਮੇਸ਼ਾ ਸ਼ਹਿਰ ਵਾਸੀਆਂ ਦਾ ਰਿਣੀ ਵੀ ਰਹਾਂਗਾਂ ਜਿਨ੍ਹਾਂ ਦੀ ਮੇਰੇ ਪਿਤਾ ਜੀ ਪ੍ਰਤੀ ਐਨੀ ਵੱਡੀ ਸੋਚ ਹੈ ਅਤੇ ਮੇਰੇ ਪਿਤਾ ਜੀ ਦੀ ਯਾਦ ਨੂੰ ਵੀ ਤਾਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸੀਨੀਅਰ ਸਿਟੀਜ਼ਨ ਇੱਥੇ ਬੈਠ ਸਕਣਗੇ ਉਥੇ ਹੀ ਜਲਦ ਇੱਕ ਸ਼ੈੱਡ ਵੀ ਬਣਾਇਆ ਜਾਵੇਗਾ ਉਥੇ ਹੀ ਫਰਸ਼ ਵੀ ਲਗਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਵਿਕਾਸ ਲਈ ਹਰ ਸਹਿਯੋਗ ਦਿੱਤਾ ਜਾਵੇਗਾ। ਵਿਧਾਇਕ ਰਣਦੀਪ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਦੇ ਕੰਮ ਜ਼ਾਰੀ ਹਨ ਅਤੇ ਨਵੇਂ ਕੰਮ ਵੀ ਹੋਰ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਸ੍ਰੀ ਸ਼ੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਵੱਲੋਂ ਵਿਧਾਇਕ ਰਣਦੀਪ ਸਿੰਘ ਦਾ ਜਿੱਥੇ ਵਿਸ਼ੇਸ਼ ਧੰਨਵਾਦ ਕੀਤਾ ਗਿਆ ਉਥੇ ਹੀ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਅਤੇ ਵਿਧਾਇਕ ਵੱਲੋਂ ਸ੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਨੂੰ ਪੰਜ ਲੱਖ ਰੁਪਏ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਿਰਨ ਸੂਦ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਡਾ.ਸਵਤੰਤਰ ਕਰਕਰਾ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਬਲਜਿੰਦਰ ਸਿੰਘ ਭੱਟੋਂ, ਹੈਪੀ ਸੂਦ, ਗੰਗਾ ਪੁਰੀ, ਸੀਨੀਅਰ ਆਗੂ ਕੈਲਾਸ਼ ਅਮਲੋਹੀ, ਚੇਅਰਮੈਨ ਵਿਨੈ ਪੁਰੀ, ਕੌਂਸਲ ਮੀਤ ਪ੍ਰਧਾਨ ਬਲਵਿੰਦਰ ਕੌਰ, ਕੌਂਸਲਰ ਹਰਪ੍ਰਰੀਤ ਸਿੰਘ, ਕੌਂਸਲਰ ਹਰਵਿੰਦਰ ਵਾਲੀਆ, ਕੌਂਸਲਰ ਹੈਪੀ ਸੇਢਾ, ਪ੍ਰਧਾਨ ਜਗਦੀਪ ਮਾਨ, ਪ੍ਰਰੋ. ਮੁਖਤਿਆਰ ਸਿੰਘ, ਪ੍ਰਧਾਨ ਅਮਿਤ ਜੈਚੰਦ ਸ਼ਰਮਾ, ਚਮਕੌਰ ਸਿੰਘ ਤੰਦਾ ਬੱਧਾ, ਸੁਸੀਲ ਬਾਸਲ, ਜਗਦੀਸ਼ ਦੀਸ਼ਾ ਸਰਪੰਚ, ਮਾ.ਮਨੋਹਰ ਲਾਲ ਵਰਮਾ, ਯੋਗੇਸ ਬੈਂਸ, ਪੀਏ ਰਾਮ ਕਿ੍ਸ਼ਨ ਭੱਲਾ, ਹਰਵਿੰਦਰ ਧੂੰਮੀ, ਚੇਅਰਮੈਨ ਸ਼ਰਨ ਭੱਟੀ, ਕੁਲਵਿੰਦਰ ਸਿੰਘ ਨਾਭਾ, ਸਮਸੇਰ ਚੰਦ ਗੋਇਲ, ਅਸੋਕ ਬਾਤਿਸ਼ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਮੌਜੂਦ ਸਨ।