ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ: ਨਗਰ ਕੌਂਸਲ ਗੋਬਿੰਦਗੜ੍ਹ ਅਤੇ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਸਾਂਝੇ ਤੌਰ 'ਤੇ ਡੇਂਗੂ, ਚਿਕਨਗੁਣੀਆ, ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕੋਰੋਨਾ ਵਾਈਰਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਹਰਵੀਰ ਸਿੰਘ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ, ਡਾ. ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀਐੱਚਸੀ ਚਨਾਰਥਲ ਕਲਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਚੀਫ਼ ਸੈਨੇਟਰੀ ਇੰਸਪੈਕਟਰ ਸੰਦੀਪ ਕੁਮਾਰ, ਸੈਨੇਟਰੀ ਇੰਸਪੈਕਟਰ ਪੰਕਜ਼ ਸ਼ੋਰੀ ਅਤੇ ਹਰਮਿੰਦਰਪਾਲ ਸਿਹਤ ਇੰਸਪੈਕਟਰ ਸਿਹਤ ਵਿਭਾਗ ਵੱਲੋਂ ਇਸ ਮੁਹਿੰਮ ਦੀ ਅਗਵਾਈ ਕੀਤੀ ਗਈ। ਉਨ੍ਹਾਂ ਵੱਲੋਂ ਸ਼ਾਮ ਨਗਰ ਮੰਡੀ ਗੋਬਿੰਦਗੜ੍ਹ ਵਿਖੇ ਘਰ-ਘਰ ਜਾ ਕੇ ਡਰਾਈ ਡੇਅ ਤਹਿਤ ਸਰਵੇ/ਕਾਰਵਾਈ ਕੀਤੀ ਗਈ ਅਤੇ ਮੌਕੇ 'ਤੇ ਕੂਲਰ, ਫਰਿੱਜ਼ ਦੀਆਂ ਟਰੇਆਂ, ਗਮਲੇ, ਟਾਇਰ, ਟੁੱਟਿਆ ਭੱਜਿਆ ਸਾਮਾਨ ਆਦਿ ਜਿੱਥੇ ਕਿਤੇ ਵੀ ਪਾਣੀ ਖੜ੍ਹਦਾ ਸੀ ਖਾਲੀ ਕਰਵਾਏ ਗਏ ਅਤੇ ਲਾਰਵਾ ਮਿਲਣ 'ਤੇ ਇਕ ਘਰ ਦਾ ਚਲਾਨ ਕੀਤਾ ਗਿਆ। ਇਸ ਟੀਮ ਜਸਵਿੰਦਰ ਸਿੰਘ ਬਰੌਂਗਾ ਜ਼ੇਰ, ਰਵੀਇੰਦਰ ਸਿੰਘ ਲੱਖਾ ਸਿੰਘ ਵਾਲਾ, ਹਰਦੀਪ ਸਿੰਘ ਤੰਗਰਾਲਾ, ਨਰਪਿੰਦਰ ਸਿੰਘ ਖਨਿਆਣ, ਹਰਜੀਤ ਸਿੰਘ ਬਰੀਡ ਚੈਕਰ ਅਤੇ ਜਸਵਿੰਦਰ ਪਾਲ ਸਪਰੇਅਮੈਨ ਆਦਿ ਸ਼ਾਮਲ ਸਨ।