ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ: ਐਡਵੋਕੇਟ ਕੁਨਾਲ ਵੈਦ ਨੇ ਆਪਣੀ ਬੀਏ ਐੱਲਐੱਲਬੀ ਦੀ ਡਿਗਰੀ ਲਿਕਨ ਕਾਲਜ ਆਫ ਲਾਅ ਫ਼ਤਹਿਗੜ੍ਹ ਸਾਹਿਬ ਤੋਂ ਪੂਰੀ ਕੀਤੀ। ਜਿਥੇ ਕਿ ਕੁਨਾਲ ਵੈਦ ਜੀ ਨੇ ਉਕਤ ਬੀਏ ਐੱਲਐੱਲਬੀ 'ਚੋਂ 80 ਪ੍ਰਤੀਸ਼ਤ ਅੰਕ ਪ੍ਰਰਾਪਤ ਕਰ ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਉਥੇ ਹੀ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐੱਸ. ਕਰੁਣਾ ਰਾਜੂ ਜੀ (ਆਈਏਐੱਸ) ਨੇ ਐਡਵੋਕੇਟ ਕੁਨਾਲ ਵੈਦ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਇਹ ਪੇ੍ਰਰਣਾ ਵੀ ਦਿੱਤੀ ਕਿ ਸਾਨੂੰ ਇਹ ਡਿਗਰੀਆਂ ਲੈਣ ਦਾ ਅਧਿਕਾਰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਸਿੰਬਲ ਆਫ ਨਾਲਜ ਦੇ ਕੜੇ ਸੰਘਰਸ਼ ਕਾਰਨ ਮਿਲੀਆਂ ਅਤੇ ਉਨਾਂ੍ਹ ਨੇ ਐਡਵੋਕੇਟ ਕੁਨਾਲ ਵੈਦ ਨੂੰ ਹਮੇਸ਼ਾ ਬਾਬਾ ਸਾਹਿਬ ਦੇ ਦਰਸਾਏ ਰਸਤੇ 'ਤੇ ਚੱਲ ਕੇ ਲੋਕਾਂ ਦੀ ਸੇਵਾ ਅਤੇ ਇਨਸਾਫ ਲਈ ਲੜਨ ਲਈ ਪੇ੍ਰਿਤ ਕੀਤਾ।