ਭੁਪਿੰਦਰ ਲਵਲੀ, ਬਲਬੇੜ੍ਹਾ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕੱਕੇਪੁਰ ਦੀ ਅਗਵਾਈ ਹੇਠ ਪਿੰਡ ਨੈਣ ਕਲਾਂ ਵਿਖੇ ਮੀਟਿੰਗ ਹੋਈ। ਇਸ ਦੌਰਾਨ ਪਿੰਡ ਨੈਣ ਕਲਾਂ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਲਖਵਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਜਰਨਲ ਸਕੱਤਰ, ਰਾਮ ਸਿੰਘ ਖਜ਼ਾਨਚੀ, ਨਰਿੰਦਰ ਸਿੰਘ ਪ੍ਰਰੈੱਸ ਸਕੱਤਰ, ਜੀਤ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਸਲਾਹਕਾਰ ਨਿਯੁਕਤ ਕੀਤੇ ਗਏ ਅਤੇ ਸਤਕਰਤਾਰ ਸਿੰਘ, ਸੰਤੋਖ ਸਿੰਘ, ਹਾਕਮ ਸਿੰਘ, ਗੁਰਚਰਨ ਸਿੰਘ, ਲਖਵਿੰਦਰ ਸਿੰਘ ਮੈਂਬਰ ਬਣੇ। ਇਸ ਮੌਕੇ ਮਹਿੰਦਰ ਸਿੰਘ ਮਰਦਾਹੇੜੀ, ਬਲਜੀਤ ਸਿੰਘ ਪੰਜੋਲਾ ਮੀਤ ਪ੍ਰਧਾਨ, ਸੁਖਦੇਵ ਸਿੰਘ ਮਰਦਾਹੇੜੀ ਇਕਾਈ ਪ੍ਰਧਾਨ ਤੇ ਦਰਸ਼ਨ ਸਿੰਘ ਮਰਦਾਹੇੜੀ ਆਦਿ ਹਾਜ਼ਰ ਸਨ।