ਪਰਮਵੀਰ ਸਿੰਘ, ਖਮਾਣੋਂ : ਪਿੰਡ ਸਿੱਧੂਪੁਰ ਵਿਖੇ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ 'ਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਉਮੀਦਵਾਰ ਬਸਪਾ-ਅਕਾਲੀ ਦਲ ਹਲਕਾ ਬੱਸੀ ਪਠਾਣਾ ਪਹੁੰਚੇ। ਉਨਾਂ੍ਹ ਰਿਬਨ ਕੱਟ ਕੇ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨਾਂ੍ਹ ਕਿਹਾ ਅਕਾਲੀ ਦਲ ਦੀ ਸਰਕਾਰ ਸਮੇਂ ਕਬੱਡੀ ਕੱਪ ਸ਼ੁਰੂ ਕਰਵਾਇਆ ਗਿਆ ਸੀ ਪਰ ਕਾਂਗਰਸ ਸਰਕਾਰ ਨੇ ਖੇਡਾਂ ਵੱਲ ਧਿਆਨ ਨਹੀਂ ਦਿੱਤਾ। ਉਨਾਂ੍ਹ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸ਼ਰੀਰਕ ਅਤੇ ਮਾਨਸਿਕ ਰੂਪ ਵਿੱਚ ਮਜ਼ਬੂਤ ਕਰਦੀਆਂ ਹਨ। ਪ੍ਰਬੰਧਕ ਕਮੇਟੀ ਵੱਲੋਂ ਸ਼ਵਿ ਕੁਮਾਰ ਕਲਿਆਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਫ਼ਕੀਰ ਚੰਦ ਸਰਕਲ ਪ੍ਰਧਾਨ, ਕੁਲਵੰਤ ਸਿੰਘ ਹਲਕਾ ਪ੍ਰਧਾਨ, ਥਾਣੇਦਾਰ ਕੁਲਵੰਤ ਸਿੰਘ ਹਲਕਾ ਇੰਚਾਰਜ, ਏਐੱਨ ਸਿੰਘ, ਗੁਰਪ੍ਰਰੀਤ ਸਿੰਘ ਆਦਿ ਮੌਜੂਦ ਸਨ।