ਭ ੁਪਿੰਦਰ ਸਿੰਘ ਮਾਨ, ਖੇੜਾ : ਪੰਚਾਇਤ ਸਕੱਤਰ ਗਰਾਮ ਸੇਵਕ ਤੇ ਸੰਮਤੀ ਬਲਾਕ ਖੇੜਾ ਦੇ ਮੁਲਾਜ਼ਮਾਂ ਵੱਲੋਂ ਤੀਸਰੇ ਦਿਨ ਵੀ ਕਲਮਛੋੜ ਹੜਤਾਲ ਜਾਰੀ ਰਹੀ। ਇਸ ਮੌਕੇ ਸਕੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਗਿੱਲ ਧਰਨੇ 'ਚ ਸ਼ਾਮਲ ਹੋਏ। ਇਸ ਮੌਕੇ ਸਕੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਗਿੱਲ ਅਤੇ ਪੰਚਾਇਤ ਸਕੱਤਰ ਯੂਨੀਅਨ ਬਲਾਕ ਖੇੜਾ ਦੇ ਪ੍ਰਧਾਨ ਹਰਬਰਿੰਦਰ ਸਿੰਘ ਅਗਵਾਈ 'ਚ ਸਕੱਤਰਾਂ ਨੇ ਦੱਸਿਆ ਕਿ ਪੰਚਾਇਤ ਸਕੱਤਰ ਗਰਾਮ ਸੇਵਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਅਤੇ ਹੋਰ ਵਿਭਾਗਾਂ ਦਾ ਵਾਧੂ ਕੰਮ ਕਰਵਾਉਣ ਕਰਕੇ ਉਨਾਂ੍ਹ ਵੱਲੋਂ 25 ਨਵੰਬਰ ਤੱਕ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਉਨਾਂ੍ਹ ਦੀ ਮੰਗ ਹੈ ਕਿ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ ਅਤੇ ਵਾਧੂ ਕੰਮ ਦਾ ਬੋਝ ਨਾ ਪਾਇਆ ਜਾਵੇ। ਇਸ ਮੌਕੇ ਜਸਪ੍ਰਰੀਤ ਕੌਰ ਸੁਪਰਡੈਂਟ, ਭਗਵਾਨ ਸਿੰਘ ਪੰਚਾਇਤ ਅਫਸਰ, ਜਸਵੀਰ ਸਿੰਘ ਸਹਾਇਕ ਜੂਨੀਅਰ, ਪ੍ਰਧਾਨ ਹਰਬਰਿੰਦਰ ਸਿੰਘ ਸਕੱਤਰ, ਹਰਪ੍ਰਰੀਤ ਸਿੰਘ ਸਕੱਤਰ, ਮਨਮੋਹਨ ਸਿੰਘ, ਜਸਵੰਤ ਸਿੰਘ, ਰਜਿੰਦਰ ਕੁਮਾਰ ਅਮਲੋਹ, ਬਹਾਦਰ ਸਿੰਘ, ਡਾ. ਗੁਰਮਿੰਦਰ ਸਿੰਘ, ਰਜਿੰਦਰ ਕੁਮਾਰ ਟੋਨਾ, ਤਾਰਾ ਚੰਦ, ਅੰਕਿਤ ਸੂਦ, ਮਨਪ੍ਰਰੀਤ ਸਿੰਘ ਸੰਮਤੀ ਪਟਵਾਰੀ, ਬਾਰਾ ਸਿੰਘ ਸੰਮਤੀ ਮੁਲਾਜ਼ਮ ਮੌਜੂਦ ਸਨ।