ਕੇਵਲ ਸਿੰਘ,ਅਮਲੋਹ: ਦੇਸ਼ ਭਗਤ ਗਲੋਬਲ ਸਕੂਲ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ ਅਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼੍ਰੀ ਕਿ੍ਸ਼ਨ ਅਤੇ ਰਾਧਾ ਦੀਆਂ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਅਤੇ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਜਨ ਅਤੇ ਸਕਿੱਟ ਪੇਸ਼ ਕੀਤੇ। ਸ਼੍ਰੀ ਕਿ੍ਸ਼ਨ ਜੀ ਦੀ ਜੀਵਨ ਕਥਾ ਅਤੇ ਜਨਮ ਅਸ਼ਟਮੀ ਦੀ ਮਹੱਤਤਾ ਨੂੰ ਬਿਆਨ ਕੀਤਾ। ਡਾ.ਜੋਰਾ ਸਿੰਘ ਚੇਅਰਮੈਨ ਡੀਬੀਜੀਐੱਸ ਨੇ ਕਿਹਾ ਕਿ ਸ਼੍ਰੀ ਕਿ੍ਸ਼ਨ ਜਨਮ ਅਸ਼ਟਮੀ ਪੂਰੇ ਭਾਰਤ 'ਚ ਵਰਤ, ਭੋਜਨ ਅਤੇ ਮਠਿਆਈਆਂ ਵੰਡ ਕੇ, ਅਰਦਾਸ ਕਰਦਿਆਂ, ਭਜਨ ਗਾ ਕੇ, ਰਾਤ ਦੇ ਚੌਕਸ ਅਤੇ ਕਿ੍ਸ਼ਨ ਦਰਸ਼ਨ ਕਰਕੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਮਿਸਜ਼ ਨੇਹਾ ਢੱਲ , ਪਿ੍ਰੰਸੀਪਲ ਡੀਬੀਜੀਐੱਸ ਨੇ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ।