ਜਗਮੀਤ ਸਿੰਘ, ਅਮਲੋਹ : ਨਰੋਏ ਸਮਾਜ ਦੀ ਸਿਰਜਣਾ ਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨ ਪੀੜ੍ਹੀ ਦੁਆਰਾ ਵੋਟ ਦੇ ਅਧਿਕਾਰ ਦੀ ਸੋਝੀ ਭਰਪੂਰ ਵਰਤੋਂ ਬੇਹੱਦ ਜ਼ਰੂਰੀ ਹੈ। ਉਕਤ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਤੇ ਸੱਭਿਆਚਾਰਕ ਕਲੱਬ ਕਪੂਰਗੜ੍ਹ ਦੇ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਨੇ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਪਿੰਡ ਕਪੂਰਗੜ੍ਹ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 12ਵੇਂ ਰਾਸ਼ਟਰੀ ਵੋਟਰ ਦਿਵਸ ਮਨਾਉਣ ਸਮੇਂ ਕੀਤਾ। ਉਨਾਂ੍ਹ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਬਹੁਤ ਪ੍ਰਭਾਵਸ਼ਾਲੀ ਹੈ। ਉਸ ਵੱਲੋਂ ਅਨੇਕ ਤਰਾਂ੍ਹ ਦੀਆਂ ਤਬਦੀਲੀਆਂ ਕਰ ਕੇ ਵੋਟ ਪਾਉਣ ਦੇ ਅਧਿਕਾਰ ਨੂੰ ਸ਼ੰਕਾ ਰਹਿਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਵੋਟਿੰਗ ਪ੍ਰਣਾਲੀ ਨੂੰ ਕੰਪਿਊਟ੍ਰਾਈਜ਼ਡ ਕੀਤਾ ਜਾ ਰਿਹਾ ਹੈ ਤਾਂ ਕਿ ਵੋਟਰ ਚੋਣ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰ ਸਕਣ। ਇਸ ਮੌਕੇ ਬੀਐੱਲਓ ਬਲਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਵੋਟਰ ਪ੍ਰਣ ਦਿਵਾਇਆ ਗਿਆ। ਇਸ ਸਰਕਾਰੀ ਐਲੀਮੈਂਟਰੀ ਸਕੂਲ ਕਪੂਰਗੜ੍ਹ ਦੇ ਇੰਚਾਰਜ ਅਨਿਲ ਬਾਂਸਲ,ਬਲਵਿੰਦਰ ਸਿੰਘ ਬੀਐੱਲਓ,ਰਵਿੰਦਰ ਸਿੰਘ,ਸੀਮਾ ਰਾਣੀ,ਅਮਨਦੀਪ ਕੌਰ,ਮਨਪ੍ਰਰੀਤ ਕੌਰ,ਮਿੱਠਾ ਬੁੱਗਾ ਕਲਾਂ,ਸਿਮਰਨਜੀਤ ਸਿੰਘ, ਅੱਛਰੂ ਰਾਮ, ਮਿਡਲ ਸਕੂਲ ਕਪੂਰਗੜ੍ਹ ਇੰਚਾਰਜ ਨਰਿੰਦਰ ਸਿੰਘ, ਕੁਲਵਿੰਦਰ ਸਿੰਘ,ਜਸਵੀਰ ਕੌਰ,ਕਰਨ ਕਪੂਰਗੜ੍ਹ, ਇੰਦਰ ਦਾਸ,ਿਛਆਨਾ ਰਾਮ,ਗੱਗੂ ਸੇਵਕਾ,ਨਿੱਕਾ ਸਿੰਘ ਸੇਵਕਾ ਆਦਿ ਮੌਜੂਦ ਸਨ।