ਪੱਤਰ ਪੇ੍ਰਕ,ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਰਾਜ ਦੇ ਹਰ ਵਰਗ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ 'ਚ ਕਿਸੇ ਕਿਸਮ ਦੀ ਕਮੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਮਨਦੀਪ ਕੌਰ ਨਾਗਰਾ ਨੇ ਵਾਰਡ ਨੰਬਰ-4 ਬ੍ਰਾਹਮਣ ਮਾਜਰਾ ਵਿਖੇ ਗੁਰੂ ਰਵੀਦਾਸ ਭਵਨ 'ਤੇ 05.30 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਤੇ ਲੰਗਰ ਹਾਲ 'ਤੇ ਲੈਂਟਰ ਪਾਉਣ ਲਈ ਗ੍ਾਂਟ ਨਾਲ ਕੰਮ ਸ਼ੁਰੂ ਕਰਵਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਰਵੀਦਾਸ ਜੀ ਨੇ ਸਾਨੂੰ ਸਾਰਿਆਂ ਨੂੰ ਭੇਦ ਭਾਵ ਤੋਂ ੳੱੁਪਰ ੳੱੁਠ ਕੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਜਿਸ 'ਤੇ ਸਾਨੂੰ ਸਭ ਨੂੰ ਚੱਲ ਕੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੰਗਰ ਹਾਲ 'ਤੇ ਲੈਂਟਰ ਪਾਉਣ ਅਤੇ ਫਰਸ਼ 'ਤੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਭਵਨ ਦੀ ਦਿੱਖ ਹੋਰ ਵੀ ਸੁੰਦਰ ਬਣ ਸਕੇ। ਇਸ ਦੌਰਾਨ ਵਾਰਡ ਦੇ ਕੌਂਸਲਰ ਜਗਜੀਤ ਸਿੰਘ ਕੋਕੀ ਨੇ ਗੁਰੂ ਰਵੀਦਾਸ ਭਵਨ ਵਿਖੇ ਕੰਮ ਸ਼ੁਰੂ ਹੋਣ 'ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਪੀਆਰਟੀਸੀ ਦੇ ਡਾਇਰੈਕਟਰ ਸੁਭਾਸ਼ ਸੂਦ, ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕਾਲੜਾ, ਸਾਬਕਾ ਪ੍ਰਧਾਨ ਚਰਨਜੀਵ ਚੰਨਾ, ਸੀਨੀਅਰ ਕਾਂਗਰਸੀ ਆਗੂ ਆਰਅੱੈਨ ਸ਼ਰਮਾ, ਅਸ਼ੋਕ ਸੂਦ,ਗੁਰਪ੍ਰਰੀਤ ਸਿੰਘ ਲਾਲੀ, ਅਮਰਦੀਪ ਸਿੰਘ ਬੈਨੀਪਾਲ, ਸੁੰਦਰ ਲਾਲ, ਨਰਿੰਦਰ ਕੁਮਾਰ ਪਿ੍ਰੰਸ ਸਾਰੇ ਕੌਂਸਲਰ ਆਦਿ ਮੌਜੂਦ ਸਨ।