ਰਾਜਿੰਦਰ ਸਰਮਾ, ਬੱਸੀ ਪਠਾਣਾਂ : ਸ੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਵਲੋਂ ਤਿੰਨ ਰੋਜ਼ਾ 59ਵਾਂ ਵਿਰਾਟ ਹਰਿਨਾਮ ਸੰਕੀਰਤਨ ਸੰਮੇਲਨ ਆਪਣੀਆਂ ਅਮਿੱਟ ਯਾਦਗਾਰੀ ਤੇ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸੰਮੇਲਨ ਦੇ ਤੀਜੇ ਅਤੇ ਅੰਤਿਮ ਦਿਨ ਸ੍ਰੀ ਧਾਮ ਗੋਵਰਧਨ (ਵਰਿੰਦਾਵਨ) ਵਾਸੀ ਸਵਾਮੀ ਮਧੂ ਸੂਦਨ ਦਾਸ ਵਲੋਂ ਗਊਧਨ ਦੀ ਹੋ ਰਹੀ ਦੁਰਦਸ਼ਾ 'ਤੇ ਚਿੰਤਾ ਜ਼ਾਹਿਰ ਕਰਦਿਆਂ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਗਊ ਸੇਵਾ ਕਰਨ ਲਈ ਪੇ੍ਰਿਤ ਕੀਤਾ। ਸਵਾਮੀ ਮਧੂਸੂਦਨ ਦਾਸ ਮਹਾਰਾਜ ਵੱਲੋਂ ਬਿ੍ਜ ਭੂਮੀ ਵਿੱਚ ਭਗਵਾਨ ਕ੍ਰਿਸ਼ਨ ਵੱਲੋਂ ਕੀਤੀਆ ਲੀਲਾਵਾਂ ਦੀ ਕਥਾ ਸੁਣਾ ਕੇ ਅਤੇ ਰਾਧਾ ਕ੍ਰਿਸ਼ਨ ਦੇ ਭਜਨ ਗਾ ਕੇ ਕ੍ਰਿਸ਼ਨ ਭਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਅੰਤਿਮ ਦਿਨ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ.ਸਿਕੰਦਰ ਸਿੰਘ ਵਲੋਂ ਮੁੱਖ ਮਹਿਮਾਨ ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ.ਮਨੋਹਰ ਸਿੰਘ ਵੱਲੋਂ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ। ਸੰਸਥਾ ਪ੍ਰਧਾਨ ਰਾਜ ਕਮਲ ਸ਼ਰਮਾ, ਸ਼ਿਆਮ ਸੁੰਦਰ ਜਰਗਰ,ਅਸ਼ੋਕ ਗੌਤਮ,ਅਰੁਨ ਕੁਮਾਰ, ਅਮਿਤ ਮੌਦਗਿੱਲ,ਅਮਿਤ ਵੀਨੂ ਗੌਤਮ ਆਦਿ ਵਲੋਂ ਮੁੱਖ ਮਹਿਮਾਨ ਸਿਕੰਦਰ ਸਿੰਘ ਅਤੇ ਮਨੋਹਰ ਸਿੰਘ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਓਮ ਪ੍ਰਕਾਸ਼ ਤਾਂਗੜੀ,ਉਦਯੋਗਪਤੀ ਪ੍ਰਸ਼ੋਤਮ ਮਹਿਤਾ, ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਰੈੱਸ ਸਕੱਤਰ ਰਾਜੇਸ਼ ਸਿੰਗਲਾ, ਭੀਮ ਸੈਨ ਸੇਤੀਆ,ਅਨੂਪ ਸਿੰਗਲਾ, ਨਰਿੰਦਰ ਕੁਮਾਰ, ਭਰਤ ਸ਼ਰਮਾ,ਆਸ਼ੂ ਮੌਦਗਿੱਲ,ਯਸ਼ਪਾਲ ਆਦਿ ਮੌਜੂਦ ਸਨ।