ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਸੂਬੇ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੂਅਲ ਢੰਗ ਨਾਲ ਉਦਘਾਟਨ ਕਰਨ ਨਾਲ ਸਿਹਤ ਸੇਵਾਵਾਂ ਖੇਤਰ ਵਿਚ ਇਕ ਕ੍ਾਂਤੀਕਾਰੀ ਬਦਲਾਅ ਆਵੇਗਾ ਅਤੇ ਸੂਬੇ ਨੂੰ ਛੇਤੀ ਹੀ ਇਸ ਖ਼ਤਰਨਾਕ ਮਹਾਮਾਰੀ ਤੋਂ ਛੁਟਕਾਰਾ ਮਿਲ ਸਕੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਵਿਡ-19 ਦੇ ਦੂਜੇ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਰਕਾਰ ਵੱਲੋਂ ਸਿਹਤ ਵਿਭਾਗ ਵਿਚ ਮਾਹਰ ਡਾਕਟਰਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਵੀ ਕੀਤੀ ਜਾ ਰਹੀ ਹੈ, ਜੋ ਕਿ ਛੇਤੀ ਹੀ ਮੁਕੰਮਲ ਹੋ ਜਾਵੇਗੀ

ਵਿਧਾਇਕ ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਨ੍ਹਾਂ ਕੇਂਦਰਾਂ ਨੂੰ ਲੋਕ ਅਰਪਣ ਕਰ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ ਅਤੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਤੋਂ ਛੇਤੀ ਹੀ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਨੇ ਇੰਨੇ ਵੱਡੇ ਪੱਧਰ 'ਤੇ ਸਿਹਤ ਕੇਂਦਰਾਂ ਦਾ ਉਦਘਾਟਨ ਨਹੀਂ ਕੀਤਾ, ਜਦੋਂ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀ ਸਹੂਲਤ ਲਈ ਹਰ ਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 107 ਕੇਂਦਰਾਂ ਵਿਚੋਂ 10 ਕੇਂਦਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਖੋਲ੍ਹ ਕੇ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ਦੇ ਲੋਕਾਂ ਨੂੰ ਇਕ ਅਜਿਹਾ ਤੋਹਫਾ ਦਿੱਤਾ ਹੈ, ਜਿਸ ਨੂੰ ਲੋਕ ਲੰਮੇਂ ਸਮੇਂ ਤਕ ਯਾਦ ਰੱਖਣਗੇ।

ਇਸ ਮੌਕੇ ਐੱਸਐੱਮਓ ਡਾ. ਰਮਿੰਦਰ ਕੌਰ ਵਾਲੀਆ, ਜ਼ਿਲ੍ਹਾ ਪ੍ਰਰੀਸ਼ਦ ਚੇਅਰਪਰਸਨ ਮਨਦੀਪ ਕੌਰ ਬਧੌਛੀ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਤੇ ਸਰਪੰਚ ਗੁਰਮੁਖ ਸਿੰਘ ਪੰਡਰਾਲੀ, ਸਰਪੰਚ ਪਰਮਜੀਤ ਕੌਰ ਬਧੌਛੀ, ਸੰਦੀਪ ਸਿੰਘ ਸੋਨੀ, ਡਾ. ਰੋਹਿਤ ਸ਼ਰਮਾ, ਡਾ. ਅਰਸ਼ਦੀਪ ਕੌਰ, ਰਤਿੰਦਰ ਕੌਰ, ਇੰਦਰਜੀਤ ਸਿੰਘ, ਨੀਲਮਜੀਤ ਕੌਰ, ਰਣਦੀਪ ਸਿੰਘ, ਬਲਜਿੰਦਰ ਕੌਰ, ਚਰਨਜੀਤ ਕੌਰ, ਹਰਮੇਸ਼ ਕੌਰ, ਕਮਲਜੀਤ ਕੌਰ, ਰਾਜਵੰਤ ਕੌਰ, ਜਸਵੰਤ ਕੌਰ, ਗੁਰਤਾਜ ਸਿੰਘ ਤੇ ਹਰਮਨ ਸਿੰਘ ਆਦਿ ਮੌਜੂਦ ਸਨ।