ਪੱਤਰ ਪ੍ਰਰੇਰਕ,ਫ਼ਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਵਿਭਾਗ ਵਲੋਂ 'ਸੰਚਾਰ ਦੀ ਕਲਾ-ਸਫ਼ਲਤਾ ਲਈ ਇਕ ਰਸਤਾ' ਵਿਸ਼ੇ 'ਤੇ ਗੈਸਟ ਲੈਕਚਰ ਡਿਜ਼ੀਟਲ ਮਾਧਿਅਮ ਗੂਗਲ ਮੀਟ ਰਾਹੀਂ ਕੀਤਾ ਗਿਆ। ਇਸ ਵਿਚ ਡਾ. ਡਿੰਪੀ ਸੂਦ ਸਹਾਇਕ ਪ੍ਰਰੋਫ਼ੈਸਰ ਇਲੈਕਟ੍ਰੀਕਲ ਇੰਜੀਨੀਅਰ ਵਿਭਾਗ ਆਰਜੀਆਈਪੀਟੀ ਅਤੇ ਸਾਬਕਾ ਪਲੇਸਮੈਂਟ ਕੋਆਰਡੀਨੇਟਰ ਨੇ ਮੁੱਖ ਮਹਿਮਾਨ ਅਤੇ ਸਪੀਕਰ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਸੰਚਾਰ ਦਾ ਹੁਨਰ ਸਾਨੂੰ ਹਰ ਖੇਤਰ ਵਿਚ ਸਫ਼ਲ ਬਣਾਉਣ ਵਿਚ ਸਹਾਈ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਦਾ ਸੰਚਾਰ ਦੀ ਕਲਾ ਵਿਚ ਨਿਪੁੰਨ ਹੋਣਾ ਜ਼ਰੂਰੀ ਹੈ। ਡਾ. ਡਿੰਪੀ ਸੂਦ ਨੇ ਵਿਦਿਆਰਥੀਆਂ ਨੂੰ ਸੰਚਾਰ ਦੀ ਕਲਾ ਬਾਰੇ ਉਦਾਹਰਨਾਂ ਦੇ ਕੇ ਬਾਖੂਬੀ ਸਮਝਾਇਆ। ਉਨ੍ਹਾਂ ਦੱਸਿਆ ਕਿ ਸੰਚਾਰ ਦੀ ਕਲਾ ਸਾਡੀ ਰੋਜ਼ ਦੀ ਜ਼ਿੰਦਗੀ ਵਿਚ ਕਿੰਨੀ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਸੰਚਾਰ ਦੀ ਕਲਾ ਵਿਚ ਸੁਧਾਰ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਬੇਹਤਰ ਬਣਾ ਸਕਦੇ ਹਾਂ। ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਕਮਲਪ੍ਰਰੀਤ ਕੌਰ ਨੇ ਕਿਹਾ ਕਿ ਸੰਚਾਰ ਦੀ ਕਲਾ ਨੂੰ ਨਿਖਾਰ ਕੇ ਅਸੀਂ ਆਪਣੀ ਸਖਸ਼ੀਅਤ ਦਾ ਬਹੁਪੱਖੀ ਵਿਕਾਸ ਕਰ ਸਕਦੇ ਹਾਂ।