ਰਾਜਿੰਦਰ ਸਿੰਘ ਭੱਟ,ਫ਼ਤਹਿਗੜ੍ਹ ਸਾਹਿਬ:

ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਸਿੱਖ ਕੌਮ ਨੇ ਸ਼ਹਾਦਤਾਂ ਦੇਣ ਦੇ ਨਾਲ ਨਾਲ ਜੇਲਾਂ੍ਹ ਕੱਟੀਆਂ ਅਤੇ ਜੁਰਮਾਨੇ ਭਰੇ ਹਨ। ਇਹ ਪ੍ਰਗਟਾਵਾ ਸੋ੍ਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸ਼ਿਲੌਂਗ ਵਿਚ ਸਿੱਖਾਂ ਨੂੰ ਉਜਾੜੇ ਜਾਣ 'ਤੇ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਭੇਜਣ ਉਪਰੰਤ ਗੱਲਬਾਤ ਕਰਨ ਮੌਕੇ ਕੀਤਾ।

ਉਨਾਂ੍ਹ ਕਿਹਾ ਕਿ ਦੇਸ਼ ਦੀ ਵੰਡ ਸਮੇਂ ਸਭ ਤੋਂ ਵੱਧ ਉਜਾੜਾ ਸਿੱਖ ਕੌਮ ਨੂੰ ਝੱਲਣਾ ਪਿਆ ਹੈ, ਦੇਸ਼ ਗੁਲਾਮ ਹੁੰਦੇ ਤਾਂ ਲੋਕਾਂ ਨੂੰ ਮਸੀਬਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਪੰ੍ਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਹੋਵੇ ਉਸ ਦੇਸ਼ ਵਿਚ ਹੀ ਵਾਰ-ਵਾਰ ਸਿੱਖਾਂ ਦਾ ਉਜਾੜਾ ਕਿਉਂ ਹੋਇਆ। ਐੱਸਜੀਪੀਸੀ ਮੈਂਬਰ ਪੰਜੋਲੀ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਸਿੱੱਖਾਂ ਨੂੰ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਜਾ ਕੇ ਵਸਣਾ ਪਿਆ ਹੈ ਜਿਸ ਸੂਬੇ ਵਿਚ ਵੀ ਸਿੱਖ ਜਾ ਕੇ ਵਸੇ ਉਸ ਦੇ ਵਿਕਾਸ 'ਚ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਵਿਚ ਸਿੱਖਾਂ ਨੇ ਗੌਰਵਮਈ ਰੋਲ ਅਦਾ ਕੀਤਾ ਹੈ, ਪਰ ਅਫ਼ਸੋਸ ਸਿੱਖਾਂ ਨੂੰ ਉਜਾੜੇ ਜਾਣ ਦੀ ਤਲਵਾਰ ਹਰ ਰੋਜ਼ ਉਨਾਂ੍ਹ ਦੀ ਧੌਣ 'ਤੇ ਲਟਕਦੀ ਰਹਿੰਦੀ ਹੈ। ਪੰਜੋਲੀ ਨੇ ਕਿਹਾ ਕਿ ਸਿੱਖਾਂ ਨੂੰ ਕਦੇ ਯੂਪੀ ਅਤੇ ਕਦੇ ਗੁਜਰਾਤ 'ਚੋਂ ਉਜਾੜੇ ਜਾਣ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਉਨਾਂ੍ਹ ਕਿਹਾ ਕਿ ਸ਼ਿਲੌਂਗ ਵਿਚ ਦੋ ਸਦੀਆਂ ਤੋਂ ਰਹਿ ਰਹੇ ਸਿੱਖਾਂ ਨੂੰ ਉਜਾੜਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਨਿੰਦਣਯੋਗ ਹੈ। ਇਸ ਤੋਂ ਇਲਾਵਾ ਬਾਹਰੀ ਹਮਲਿਆਂ ਨੂੰ ਰੋਕਣ ਲਈ ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਨੂੰ ਹੀ ਦੇਣੀਆਂ ਪੈ ਰਹੀਆਂ ਹਨ। ਉਨਾਂ੍ਹ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਿਲੋਗ 'ਚੋਂ ਸਿੱਖਾਂ ਦੇ ਉਜਾੜੇ ਨੂੰ ਰੋਕਿਆ ਜਾਵੇ।