ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਵਿਸ਼ਵ ਜੂਨੀਅਰ ਸ਼ੂਟਿੰਗ ਫ੍ਰੀ ਪਿਸਟਲ ਦੇ 50 ਮੀਟਰ ਦੇ ਮੁਕਾਬਲੇ 'ਚ ਗੋਲਡ ਮੈਡਲ ਜਿੱਤਣ ਵਾਲੇ ਅਰਜੁਨ ਸਿੰਘ ਚੀਮਾ ਵਾਸੀ ਮੰਡੀ ਗੋਬਿੰਦਗੜ੍ਹ ਨੇ ਹੰਸਾਲੀ ਸਾਹਿਬ ਵਿਖੇ ਬ੍ਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਤਪਅਸਥਾਨ ਵਿਖੇ ਮੱਥਾ ਟੇਕ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਰਾਪਤ ਕੀਤਾ। ਚੀਮਾ ਨੇ ਕਿਹਾ ਕਿ ਬ੍ਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਸੇਵਾ 'ਚ ਲਾਇਆ ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਵੱਧ ਕੇ ਕਾਰਜ ਕੀਤੇ। ਉਨਾਂ੍ਹ ਦੀਆਂ ਸਿੱਖਿਆਂ ਤੇ ਕੀਤੇ ਕਾਰਜਾਂ ਤੋਂ ਸੇਧ ਲੈ ਕੇ ਸਾਨੂੰ ਸਮਾਜ ਸੇਵਾ ਦੇ ਵੱਧ ਤੋਂ ਵੱਧ ਕਾਰਜ ਕਰਨੇ ਚਾਹੀਦੇ ਹਨ। ਅਰਜੁਨ ਚੀਮਾ ਨੇ ਦੱਸਿਆ ਕਿ ਉਨਾਂ੍ਹ ਦਾ ਪਰਿਵਾਰ ਬਾਬਾ ਜੀ ਦੇ ਅਸ਼ੀਰਵਾਦ ਲਈ ਮੁਢ ਤੋਂ ਹੀ ਹੰਸਾਲੀ ਸਾਹਿਬ ਵਿਖੇ ਮੱਥਾ ਟੇਕਦਾ ਹੈ। ਉਨਾਂ੍ਹ ਕਿਹਾ ਕਿ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਜੋ ਕਿ 2019 ਵਿਚ ਦੋਹਾ ਕਤਰ ਵਿਖੇ ਹੋਈ ਹੈ ਵਿਚ ਵੀ ਉਹ 50 ਮੀਟਰ ਪਿਸਟਲ ਵਿਚ ਬਰਾਉਨਜ ਮੈਡਲ ਜਿੱਤ ਕੇ ਆਏ ਹਨ ਅਤੇ ਬਾਬਾ ਜੀ ਤੋਂ ਅਸ਼ੀਰਵਾਦ ਲੈਣ ਲਈ ਹੰਸਾਲੀ ਵਿਖੇ ਮੱਥਾ ਟੇਕਣ ਆਏ ਸਨ। ਉਨਾਂ੍ਹ ਦੱਸਿਆ ਕਿ ਵਿਸ਼ਵ ਚੈਂਪੀਅਨਸ਼ਿਪ ਕੋਰੀਆ ਵਿਚ 2018 ਵਿਚ ਹੋਈ ਸੀ, ਵਿਚ ਵੀ 50 ਮੀਟਰ ਪਿਸਟਲ ਮੈੱਨ ਵਿਚ ਗੋਲਡ ਮੈਡਲ, 50 ਮੀਟਰ ਟੀਮ ਵਿਚ ਵੀ ਗੋਲਡ ਮੈਡਲ, 10 ਮੀਟਰ ਏਅਰ ਪਿਸਟਲ ਵਿਚ ਗੋਲਡ ਮੈਡਲ ਅਤੇ 10 ਮੀਟਰ ਏਅਰ ਪਿਸਟਲ ਵਿਚ ਬਰਾਉਨਜ ਮੈਡਲ ਜਿੱਤ ਚੁੱਕੇ ਹਨ। ਇਸ ਮੌਕੇ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਅਰਜੁਨ ਸਿੰਘ ਚੀਮਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਬਾਬਾ ਜੀ ਨੇ ਕਿਹਾ ਕਿ ਅਰਜੁਨ ਸਿੰਘ ਚੀਮਾ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਭਾਰਤ ਦੇਸ਼ ਦਾ ਪੂਰੀ ਦੁਨੀਆ ਵਿਚ ਨਾਮ ਰੋਸ਼ਨ ਕੀਤਾ ਹੈ।