ਪੰਜਾਬੀ ਜਾਗਰਣ ਟੀਮ,ਫ਼ਤਹਿਗੜ੍ਹ ਸਾਹਿਬ: ਪਿੰਡ ਰਜਿੰਦਰਗੜ੍ਹ ਕੋਲ ਕੁੱਝ ਦਿਨ ਪਹਿਲਾਂ ਸੇਬਾਂ ਦੇ ਪਲਟੇ ਟਰੱਕ 'ਚੋਂ ਲੋਕਾਂ ਵਲੋਂ ਸੇਬਾਂ ਦੇ ਚੱਕੇ ਗਏ ਡੱਬੇ ਅਤੇ ਪੇਟੀਆਂ ਕਾਰਨ ਸੇਬ ਵਪਾਰੀ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਦੋ ਪੰਜਾਬੀਆਂ ਵਲੋਂ ਅੱਗੇ ਆਉਂਦੇ ਹੋਏ ਕਰੀਬ ਨੌ ਲੱਖ ਦੀ ਰਾਸ਼ੀ ਵਪਾਰੀ ਨੂੰ ਦੇਣਾ ਬੇਹੱਦ ਸ਼ਲਾਘਾਯੋਗ ਹੈ। ਉਪਰੋਕਤ ਵਿਚਾਰ ਸਮਾਜ ਸੇਵੀ ਪੋ੍ਫੈਸਰ ਧਰਮਜੀਤ ਜਲਵੇੜਾ ਨੇ ਸਾਂਝੇ ਕੀਤੇ। ਉਨਾਂ੍ਹ ਕਿਹਾ ਕਿ ਪਲਟੇ ਟਰੱਕ 'ਚੋਂ ਸੇਬ ਚੱਕਣ ਨਾਲ ਪੰਜਾਬੀਆਂ ਦੀ ਜਿੰਦਾਦਿਲੀ ਨੂੰ ਝਟਕਾ ਲੱਗਿਆ ਪਰ ਦੋ ਪੰਜਾਬੀਆਂ ਵਲੋਂ ਵਪਾਰੀ ਨੂੰ ਦਿੱਤੀ ਰਾਸ਼ੀ ਨਾਲ ਪੰਜਾਬੀਆਂ ਦਾ ਮਦਦ ਕਰਨ ਵਾਲਾ ਸੁਭਾਅ ਮੁੜ ਉਭਰਿਆ ਹੈ।