ਪੱਤਰ ਪ੍ਰੇਰਕ, ਮੰਡੀ ਗੋਬਿੰਦਗੜ੍ਹ : ਸ਼ਹਿਰ 'ਚ ਸਥਿਤ ਇਕ ਫੈਕਟਰੀ ਦੇ ਕੁਆਰਟਰ 'ਚ ਪਰਵਾਸੀ ਲੜਕੀ ਦੀ ਸੱਪ ਲੜਨ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕਾ ਰੀਆ ਕੁਮਾਰੀ ਦੇ ਪਿਤਾ ਰਾਮ ਦੇਵ ਦੇਵਤ ਵਾਸੀ ਖੜਸਾਨ (ਯੂਪੀ) ਹਾਲ ਅਬਾਦ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਦੀ ਲੜਕੀ ਰੀਆ ਰੋਜ਼ਾਨਾਂ ਦੀ ਤਰ੍ਹਾਂ ਕ੍ਰਿਸ਼ਨਾ ਕਾਸਟਿੰਗ ਦੇ ਕੁਆਰਟਰ 'ਚ ਪਰਿਵਾਰ ਨਾਲ ਸੌਂ ਰਹੀ ਸੀ। ਅਚਾਨਕ ਸਵੇਰੇ 7 ਵਜੇ ਉਸ ਦੇ ਸੱਪ ਲੜ ਗਿਆ, ਜਿਸ ਨੂੰ ਤੁੰਰਤ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਪਹੁੰਚਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Posted By: Seema Anand