ਰਾਜਿੰਦਰ ਸਿੰਘ ਭੱਟ,ਫ਼ਤਹਿਗੜ੍ਹ ਸਾਹਿਬ

ਮਾਤਾ ਗੁਜਰੀ ਕਾਲਜ ਵਿਖੇ ਨੌਜਵਾਨਾਂ ਨੂੰ ਵੱਖ ਵੱਖ ਫੋਰਸ ਵਿਚ ਭਰਤੀ ਲਈ ਟੇ੍ਨਿੰਗ ਦੇਣ ਵਾਲੇ ਕੋਚ ਗੌਰਵ ਸੂਦ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ 'ਚ ਕਾਲਜ ਦੇ ਆਨਰੇਰੀ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਪਿ੍ਰੰਸੀਪਲ ਡਾ.ਕਸ਼ਮੀਰ ਸਿੰਘ ਅਤੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਗੌਰਵ ਸੂਦ ਇਕ ਨਾਮੀ ਪਹਿਲਵਾਨ ਰਹੇ ਹਨ, ਪਰ ਸੱਟ ਲੱਗਣ ਕਾਰਨ ਉਹ ਪਹਿਲਵਾਨੀ ਛੱਡ ਕੇ ਨੌਜਵਾਨਾਂ ਨੂੰ ਆਰਮੀ, ਪੁਲਿਸ ਅਤੇ ਪੈਰਾਮਿਲਟਰੀ ਫੋਰਸ 'ਚ ਭਰਤੀ ਦੀ ਟੇ੍ਨਿੰਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2012 ਤੋਂ ਉਹ ਨੌਜਵਾਨਾਂ ਨੂੰ ਲਗਾਤਾਰ ਟੇ੍ਨਿੰਗ ੈਦੇ ਰਹੇ ਹਨ ਅਤੇ ਕਈ ਨੌਜਵਾਨ ਆਪਣੀ ਟੇ੍ਨਿੰਗ ਹਾਸਲ ਕਰਕੇ ਵੱਖ-ਵੱਖ ਫੋਰਸ 'ਚ ਸਲੇਕਟ ਵੀ ਹੋ ਚੁੱਕੇ ਹਨ। ਕਾਲਜ ਦੇ ਪਿ੍ਰੰਸੀਪਲ ਕਸ਼ਮੀਰ ਸਿੰਘ ਨੇ ਵੀ ਗੌਰਵ ਸੂਦ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਗੌਰਵ ਸੂਦ ਨੂੰ ਕੋਚਿੰਗ ਲਈ ਕਾਲਜ ਲਈ ਕਾਲਜ ਦੇ ਖੇਡ ਗਰਾਊਂਡ ਦੀ ਵਰਤੋਂ ਦੀ ਮਨਜ਼ੂਰੀ ਲੈਂਦੇ ਹੋਏ ਬੱਚਿਆਂ ਦੀ ਡਾਇਟ ਲਈ 21 ਹਜ਼ਾਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਦੀ ਭਰਤੀ ਨਹੀਂ ਹੋ ਜਾਂਦੀ ਉਦੋਂ ਤੱਕ ਸ਼੍ਰੋਮਣੀ ਕਮੇਟੀ ਵਲੋਂ 50 ਕਿੱਲੋ ਦੁੱਧ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨਾਂ ਦੀ 400 ਮੀਟਰ ਦੀ ਦੌੜ ਵੀ ਕਰਵਾਈ ਗਈ ਅਤੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਰਮ ਸਿੰਘ, ਵਰਿੰਦਰ ਸੋਢੀ, ਸਵਰਨ ਸਿੰਘ, ਹਰਮਿੰਦਰ ਸਿੰਘ ਆਦਿ ਮੌਜੂਦ ਸਨ।