ਗਊਸ਼ਾਲਾ ਅਮਲੋਹ ‘ਚ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ
ਗਊਸ਼ਾਲਾ ਅਮਲੋਹ ‘ਚ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ
Publish Date: Sun, 07 Dec 2025 05:13 PM (IST)
Updated Date: Sun, 07 Dec 2025 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ ਦੀ ਅਗਵਾਈ ਹੇਠ ਪੂਰਨਮਾਸ਼ੀ ਦਾ ਦਿਹਾੜਾ ਗਊ ਪੂਜਾ ਨਾਲ ਮਨਾਇਆ ਗਿਆ। ਪੰਡਤ ਰਵਿੰਦਰ ਰਵੀ ਸਰਮਾ ਨੇ ਇਸ ਮੌਕੇ ਮੰਤਰਾਂ ਦਾ ਉਚਾਰਣ ਕੀਤਾ ਜਦੋ ਕਿ ਸੇਵਾਮੁਕਤ ਸੀਡੀਪੀਓ ਮੰਜੂ ਸੂਦ ਤੇ ਡਾ. ਰੂਪਲ ਸੂਦ ਗੋਲਡ ਮੈਡਲਿਸਟ ਨੇ ਪੂਜਾ ਦੀ ਰਸਮ ਕਰਵਾਈ। ਇਸ ਮੌਕੇ ਪ੍ਰੇਮ ਚੰਦ ਸ਼ਰਮਾ ਨੇ ਦਸਿਆ ਕਿ ਸੰਮਤੀ ਵਲੋਂ ਹਰ ਮਹੀਨੇ ਦੀ ਪੂਰਨਮਾਸ਼ੀ ਅਤੇ ਮੱਸਿਆ ਨੂੰ ਗਊ ਪੂਜਾ ਕਰਵਾ ਕੇ ਸਹਿਰ ਅਤੇ ਨਗਰ ਖੇੜੇ ਦੀ ਖੁਸ਼ੀ ਅਤੇ ਤੰਦਰੁਸਤੀ ਦੀ ਅਰਦਾਸ ਕੀਤੀ ਜਾਦੀ ਹੈ। ਉਨ੍ਹਾਂ ਸਹਿਰੀਆਂ ਨੂੰ ਇਸ ਮੌਕੇ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਪੂਜਾ ਦੀ ਰਸਮ ਵਿਚ ਸਰਪਰਸਤ ਪ੍ਰੇਮ ਚੰਦ ਸ਼ਰਮਾ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ, ਸਮਿਤੀ ਦੇ ਉਪ ਪ੍ਰਧਾਨ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਪ੍ਰਧਾਨ ਦਿਨੇਸ਼ ਗੋਇਲ, ਰਾਮ ਮੰਦਰ ਦੇ ਖਜਾਨਚੀ ਮਾਸਟਰ ਸੁਭਾਸ਼ ਚੰਦ ਜਿੰਦਲ, ਜੁਗਲ ਕਿਸ਼ੋਰ, ਅਸ਼ੋਕ ਗੁਪਤਾ ਮੁਕਤਸਰ ਵਾਲੇ ਅਤੇ ਡਾ. ਮਨਜੀਤ ਸਿੰਘ ਆਦਿ ਮੌਜੂਦ ਸਨ।