ਜਸਵਿੰਦਰ ਜੱਸੀ, ਖਮਾਣੋਂ: ਸੇਂਟ ਜੋਸਫ਼ਜ਼ ਸਕੂਲ ਖਮਾਣੋਂ ਵਿੱਚ 71ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਦਿਨ ਵਿਦਿਆਰਥੀਆਂ ਦੁਆਰਾ ਵਿਸ਼ੇਸ਼ ਸਭਾ ਪੇਸ਼ ਕੀਤੀ ਗਈ। ਵਿਦਿਆਰਥੀਆਂ ਦੁਆਰਾ ਗਣਤੰਤਰ ਦਿਵਸ‘ਸਬੰਧੀ ਕਵਿਤਾਵਾਂ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਸਕੂਲ ਦੁਆਰਾ ਗਣਤੰਤਰ ਦਿਵਸ ਦੇ ਸਬੰਧੀ ਵਾਦ-ਵਿਵਾਦ ਪ੍ਰਤੀਯੋਗਤਾ ਵਿੱਚ ਪਿ੍ਰਥਵੀ ਹਾਊਸ ਜੇਤੂ ਰਿਹਾ। ਸਕੂਲ ਪਿ੍ਰੰਸੀਪਲ ਸ਼ਾਲੂ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ। ਸਕੂਲ ਐੱਮਡੀ ਜਗਮਿੰਦਰ ਸਿੰਘ ਭੰਗੂ ਨੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਲੋਕ ਦਿੱਲੀ ਪਹੁੰਚਣ।