ਪਰਮਵੀਰ ਸਿੰਘ, ਖਮਾਣੋਂ : ਸਬ ਡਵੀਜ਼ਨ ਲੀਗਲ ਸਰਵਿਸ ਕਮੇਟੀ ਖਮਾਣੋਂ ਦੇ ਚੇਅਰਪਰਸਨ ਮਾਨਯੋਗ ਜੱਜ ਸੋਨਾਲੀ ਸਿੰਘ (ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟੇ੍ਟ ਖਮਾਣੋਂ) ਵੱਲੋਂ ਬੀਬੀ ਭਾਨੀ ਕਾਲਜ ਫਾਰ ਗਰਲਜ਼ ਪਿੰਡ ਖੰਟ ਵਿਖੇ ਕਾਨੂੰਨੀ ਸਾਖ਼ਰਤਾ ਕੈਂਪ ਲਾਇਆ ਗਿਆ। ਇਸ ਕੈਂਪ ਮੌਕੇ ਸਕੂਲੀ ਬੱਚਿਆਂ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਜਾਗਰੂਕਤਾ ਬੈਨਰ ਫੜ੍ਹ ਕੇ ਜੱਜ ਸੋਨਾਲੀ ਸਿੰਘ ਦੀ ਅਗਵਾਈ 'ਚ ਰੈਲੀ ਕੱਢੀ ਗਈ। ਬੀਬੀ ਭਾਨੀ ਕਾਲਜ ਖੰਟ ਵਿਖੇ ਕਾਨੂੰਨੀ ਜਾਗਰੂਕਤਾ ਕੈਂਪ ਦੀ ਸ਼ੁਰੂਆਤ ਪੈਰਾ ਲੀਗਲ ਵਲੰਟੀਅਰ ਨਾਜ਼ਰ ਦਵਿੰਦਰ ਸਿੰਘ ਨੇ ਕੀਤੀ ਅਤੇ ਪੋ੍ਜੈਕਟਰ ਰਾਹੀਂ ਇਕੱਤਰ ਹੋਏ ਵਿਦਿਆਰਥੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਆਨਲਾਈਨ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ। ਕੈਂਪ ਨੂੰ ਪਿੰ੍ਸੀਪਲ ਸ਼ਸ਼ੀ ਸ਼ਰਮਾ (ਗੁਰੂ ਨਾਨਕ ਪਬਲਿਕ ਸਕੂਲ ਖੰਟ),ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਚਰਨਜੀਤ ਸਿੰਘ ਸਿੱਧੂ,ਐਡਵੋਕੇਟ ਰਾਣਾ ਜੇਬੀ ਸਿੰਘ ਤੇ ਐਡਵੋਕੇਟ ਪਰਮਿੰਦਰ ਸਿੰਘ ਕੰਗ (ਲੀਗਲ ਪੈਨਲ ਐਡਵੋਕੇਟ) ਅਤੇ ਐਡਵੋਕੇਟ ਗੁਰਸੇਵਕ ਸਿੰਘ (ਮੋਨੀਟਰਿੰਗ ਕਮੇਟੀ ਮੈਂਬਰ) ਨੇ ਵੀ ਸੰਬੋਧਨ ਕੀਤਾ ਅਤੇ ਮੁਫਤ ਸਹਾਇਤਾ ਲੈਣ ਦੀ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਜੱਜ ਸੋਨਾਲੀ ਸਿੰਘ ਨੇ ਇਸ ਜਾਗਰੂਕਤਾ ਕੈਂਪ ਬਾਰੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਲਾਹ ਅਨੁਸੂਚਿਤ ਜਾਤੀ, ਕੁਦਰਤੀ ਆਫ਼ਤਾਂ ਦੇ ਮਾਰੇ,ਬੀਮਾਰ ਵਿਅਕਤੀ, ਦੀਵਾਨੀ ਕੇਸ, ਪਰਿਵਾਰਕ ਝਗੜੇ, ਐਕਸੀਡੈਂਟ, ਜਾਇਦਾਦ, ਫੌਜਦਾਰੀ,ਬੱਚਾ, ਮਾਨਸਿਕ ਰੋਗੀ, ਅਪੰਗ, ਹਿਰਾਸਤੀ ਜਾਂ ਕੋਈ ਵੀ ਅੌਰਤ ਤੋਂ ਇਲਾਵਾ ਅਜਿਹਾ ਕੋਈ ਵੀ ਵਿਅਕਤੀ ਜਿਸ ਦੀ ਆਮਦਨ ਸਾਲਾਨਾ 3 ਲੱਖ ਤੋਂ ਘੱਟ ਹੋਵੇ ਉਹ ਇਸ ਕਾਨੂੰਨੀ ਸਹਾਇਤਾ ਦਾ ਲਾਭ ਲੈ ਸਕਦਾ ਹੈ। ਸੋਨਾਲੀ ਸਿੰਘ ਨੇ ਇਸ ਮੌਕੇ ਮੁਫ਼ਤ ਕਾਨੂੰਨੀ ਸਲਾਹ ਲੈਣ ਦੀ ਟੋਲ ਫ੍ਰੀ ਨੰਬਰ 1968 ਵੀ ਜਾਰੀ ਕੀਤਾ ਗਿਆ। ਇਸ ਮੌਕੇ ਬੀਬੀ ਭਾਨੀ ਕਾਲਜ ਟਰੱਸਟ ਦੇ ਚੇਅਰਮੈਨ ਪ੍ਰਰੀਤਮ ਸਿੰਘ ਕਜੌਲੀ, ਸੀਨੀਅਰ ਵਾਈਸ ਪ੍ਰਧਾਨ ਸਵਰਨ ਸਿੰਘ ਸੰਧਾਰੀ ਮਾਜਰਾ,ਬਚਿੱਤਰ ਸਿੰਘ ਮਾਨਪੁਰ, ਜਰਨੈਲ ਸਿੰਘ ਪੰਜਕੋਹਾ, ਗੁਰਦੀਪ ਸਿੰਘ ਭੱਟੀਆਂ, ਜਬਰਜੀਤ ਸਿੰਘ ਪੰਜਕੋਹਾ, ਡਾ. ਜੈਦੀਪ ਸਿੰਘ ਅਗਨੀਹੋਤਰੀ, ਡਾ. ਅੰਮਿ੍ਤ ਪਾਲ ਸਿੰਘ ਖੰਟ, ਨਿਰੰਜਨ ਸਿੰਘ ਕਜੌਲੀ, ਜਥੇਦਾਰ ਪਿਆਰਾ ਸਿੰਘ ਮਾਨਪੁਰ, ਮੈਂਬਰ ਹਰਪ੍ਰਰੀਤ ਕੌਰ, ਪਿੰ੍ਸੀਪਲ ਅਮਰਜੀਤ ਕੌਰ, ਸਾਬਕਾ ਪਿੰ੍ਸੀਪਲ ਛੱਜਾ ਸਿੰਘ, ਸਾਬਕਾ ਪਿੰ੍ਸੀਪਲ ਕੁਲਵੰਤ ਸਿੰਘ, ਪਿੰਡ ਖੰਟ ਦੇ ਉੱਘੇ ਸਮਾਜ ਸੇਵੀ ਬੀਬੀ ਸੁਰਿੰਦਰ ਕੌਰ ਖੰਟ, ਅਵਤਾਰ ਸਿੰਘ ਕਲਰਕ ਆਦਿ ਤੋਂ ਇਲਾਵਾ ਬੀਬੀ ਭਾਨੀ ਕਾਲਜ ਅਤੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ 'ਚ ਮੌਜੂਦ ਸਨ।